Wednesday, April 15, 2026

ਅਧਿਆਪਕਾ ਮਮਤਾ ਸ਼ਰਮਾ ਚਲਾ ਰਹੀ ਹੈ ਆਨਲਾਈਨ ਸਮਰ ਕੈਂਪ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਜਿਥੇ ਸਕੂਲਾਂ ਵਲੋਂ ਆਨਲਾਈਨ ਪੜ੍ਹਾਈ PPNJ2904202003ਕਰਵਾਈ ਜਾ ਰਹੀ ਹੈ।ਉਥੇ ਸਰਕਾਰੀ ਸਕੂਲ ਚੱਕ ਅੱਲਾ ਬਖਸ਼ ਦੀ ਅਧਿਆਪਕਾ ਮੈਡਮ ਮਮਤਾ ਸ਼ਰਮਾ ਵਲੋਂ ਆਨਲਾਈਨ ਸਮਰ ਕੈਂਪ ਲਗਾਇਆ ਗਿਆ ਹੈ।ਮੈਡਮ ਮਮਤਾ ਸ਼ਰਮਾ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੋਰਾਨ ਹਰ ਸਾਲ ਸਮਰ ਕੈਪ ਲਗਾਇਆ ਜਾਂਦਾ ਸੀ।ਪਰ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 10 ਮਈ ਨੂੰ ਕਰ ਦੇਣ ਕਰ ਕੇ ਆਨਲਾਈਨ ਸਮਰ ਕੈਂਪ ਸ਼ੁਰੂ ਕੀਤ ਗਿਆ ਹੈ।ਜਿਸ ਦੌਰਾਨ ਬੱਚਿਆਂ ਦੇ ਮਨੋਰੰਜ਼ਨ ਅਤੇ ਤੰਦਰੁਸਤੀ ਲਈ ਯੋਗਾ ਕਲਾਸਾਂ ਦੇ ਨਾਲ ਕਹਾਣੀਆਂ, ਡਰਾਇੰਗ, ਆਰਟ ਐਂਡ ਕਰਾਫਟ ਆਦਿ ਵਿਸ਼ਿਆਂ ਦੀਆਂ ਵੀਡੀਓ ਬਣ ਕੇ ਬੱਚਿਆਂ ਨੂੰ ਭੇਜੀਆਂ ਜਾ ਰਹੀਆਂ ਹਨ।ਜਿਸ ਪ੍ਰਤੀ ਬੱਚਿਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਕਰਫਿਊ ਸਮੇਂ ਤਨਾਅ ਮੁਕਤ ਰਹਿਣ ਅਤੇ ਸਕਾਰਾਤਮਿਕ ਸੋਚ ਲਈ ਸਮਰ ਕੈਂਪ ਅਹਿਮ ਯੋਗਦਾਨ ਪਾ ਰਿਹਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …