Thursday, July 9, 2026

ਅੱਜ 3 ਹੋਰ ਸਾਹਮਣੇ ਆਏ ਕੋਰੋਨਾ ਪੋਜ਼ੀਟਿਵ ਕੇਸ – ਸਿਵਲ ਸਰਜਨ

ਹੁਣ ਤੱਕ ਲਏ ਗਏ 525 ਸੈਂਪਲਾਂ `ਚੋਂ 427 ਨੈਗੇਟਿਵ

ਹੁਸ਼ਿਆਰਪੁਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਹੈ ਕਿ ਅੱਜ 3 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ।ਸ੍ਰੀ Corona Virusਹਜ਼ੂਰ ਸਾਹਿਬ ਤੋਂ 25 ਅਪ੍ਰੈਲ ਨੂੰ ਸੰਗਤ ਮੋਰਾਂਵਾਲੀ ਪਿੰਡ ਵਿਖੇ ਪਹੁੰਚੀ ਸੀ ਅਤੇ ਉਨਾਂ ਵਿਚੋਂ ਇੱਕ ਵਿਅਕਤੀ ਬੀਤੇ ਦਿਨ ਪੋਜ਼ੀਟਿਵ ਆਇਆ ਸੀ ਅਤੇ ਅੱਜ 3 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ।ਉਨਾਂ ਦੱਸਿਆ ਕਿ ਅੱਜ ਦੇ ਪੋਜ਼ੀਟਿਵ ਮਰੀਜਾਂ ਵਿੱਚ ਜਸਵਿੰਦਰ ਕੌਰ (52), ਪਰਮਜੀਤ ਕੌਰ (53) ਅਤੇ ਮਨਿੰਦਰ ਕੌਰ (20) ਸ਼ਾਮਲ ਹਨ।ਉਨਾਂ ਦੱਸਿਆ ਕਿ ਪਰਮਜੀਤ ਕੌਰ ਅਤੇ ਮਨਿੰਦਰ ਕੌਰ ਮਾਂ-ਧੀ ਹਨ ਅਤੇ ਇਹ ਕਪੂਰਥਲਾ ਜ਼ਿਲੇ ਦੇ ਪਿੰਡ ਅਕਬਰਪੁਰ ਦੇ ਨਿਵਾਸੀ ਹਨ, ਪਰ ਅਜਕਲ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਰਹਿ ਰਹੇ ਹਨ।
                         ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 525 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 427 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, 76 ਸੈਂਪਲਾਂ ਦੀ ਰਿਪੋਰਟ ਅਜੇ ਤੱਕ ਆਉਣੀ ਬਾਕੀ ਹੈ ਅਤੇ 11 ਸੈਂਪਲ ਇਨਵੈਲਿਡ ਪਾਏ ਗਏ ਹਨ।ਪਿੰਡ ਮੋਰਾਂਵਾਲੀ ਦੇ ਅੱਜ ਸਾਹਮਣੇ ਆਏ 3 ਅਤੇ ਬੀਤੇ ਦਿਨ ਸਾਹਮਣੇ ਆਏ ਇਕ ਕੇਸ ਸਮੇਤ ਹੁਣ ਤੱਕ ਜ਼ਿਲੇ ਵਿੱਚ 10 ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਨਾਂ ਵਿੱਚੋਂ 4 ਮਰੀਜ਼ ਪੂਰੀ ਤਰਾਂ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।ਉਨਾਂ ਕਿਹਾ ਕਿ ਜ਼ਿਲੇ ਦੇ ਪਿੰਡ ਖਨੂਰ ਨਾਲ ਸਬੰਧਤ ਇਕ ਮਰੀਜ਼ ਜੋ ਇਟਲੀ ਤੋਂ ਆਇਆ ਸੀ ਅਤੇ ਉਸ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ, ਉਹ ਵੀ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …