Wednesday, September 2, 2026

ਜ਼ਰੂਰਤਮੰਦ ਲੋਕਾਂ ਲਈ ਘਰ ਦੇ ਦਰਵਾਜ਼ੇ ਹਮੇਸ਼ਾਂ ਖੁੱਲੇ – ਸੋਨੀ

ਅੰਮ੍ਰਿਤਸਰ ਕੇਂਦਰੀ ਹਲਕੇ ਲਈ ਰਾਸ਼ਨ ਦੇ 12 ਟਰੱਕ ਤੋਰੇ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਰਫਿਊ ਦੇ ਚੱਲਦੇ ਜਰੂਰਤਮੰਦਾਂ ਲਈ ਪੰਜਾਬ ਸਰਕਾਰ ਵਲੋਂ PPNJ3004202002

ਜਿਲਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ‘ਤੇ ਸੰਤਸ਼ੁਟੀ ਪ੍ਰਗਟ ਕਰਦੇ ਕਿਹਾ ਕਿ ਜਿਲੇ ਦੇ ਸਾਰੇ ਅਧਿਕਾਰੀ ਲੋੜਵੰਦ ਲੋਕਾਂ ਦੀ ਮਦਦ ਵਿਚ ਲੱਗੇ ਹੋਏ ਹਨ।ਅੰਮ੍ਰਿਤਸਰ ਕੇਂਦਰੀ ਹਲਕੇ ਲਈ ਪੰਜਾਬ ਸਰਕਾਰ ਵਲੋਂ ਆਏ ਰਾਸ਼ਨ ਦੇ 12 ਟਰੱਕ ਰਵਾਨਾ ਕਰਨ ਮੌਕੇ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਅਤੇ ਜਿਲਾ ਪੱਧਰ ‘ਤੇ ਕੰਟਰੋਲ ਰੂਮ ਬਣਾਏ ਹੋਏ ਹਨ, ਜਿਥੋਂ ਕੋਈ ਵੀ ਫੋਨ ਕਰਕੇ ਮਦਦ ਲੈ ਸਕਦਾ ਹੈ।ਇਸ ਤੋਂ ਇਲਾਵਾ ਉਨਾਂ ਦਾ ਘਰ ਵੀ ਲੋੜਵੰਦਾਂ ਲਈ ਹਰ ਵੇਲੇ ਖੁੱਲਾ ਹੈ। ਉਨਾਂ ਕਿਹਾ ਕਿ ਲੋਕਾਂ ਨੇ ਕੋਵਿਡ 19 ਖਿਲਾਫ ਲੜਾਈ ਵਿੱਚ ਵੱਡਾ ਸਾਥ ਦਿੱਤਾ ਹੈ ਅਤੇ ਹੁਣ ਕੁੱਝ ਹੀ ਦਿਨਾਂ ਦੀ ਖੇਡ ਬਾਕੀ ਹੈ।ਮੁੱਖ ਮੰਤਰੀ ਹਾਲਾਤ ਦੇ ਅਨੁਸਾਰ ਫੈਸਲਾ ਲੈਣਗੇ।
                 ਸੋਨੀ ਨੇ ਕਿਹਾ ਕਿ ਪ੍ਰਿੰਸ ਖੁੱਲਰ ਵਲੋਂ ਲੋੜਵੰਦ ਲੋਕਾਂ ਲਈ 500 ਆਟੇ ਦੇ ਬੈਗ ਭੇਜੇ ਗਏ ਹਨ ਅਤੇ ਹੋਰ ਵੀ ਸੰਸਥਾਵਾਂ ਦਿਲ ਖੋਲ ਕੇ ਮਦਦ ਕਰ ਰਹੀਆਂ ਹਨ।ਇਸ ਮੌਕੇ ਵਿਕਾਸ ਸੋਨੀ, ਸੁਰਿੰਦਰ ਸਿੰਘ ਛਿੰਦਾ, ਰਾਘਵ ਸੋਨੀ, ਕੌਂਸਲਰ ਤਾਹਿਰ ਸ਼ਾਹ, ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਆਦਿ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …