Thursday, September 3, 2026

ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਰਾਜਾ ਨੇ ਸੈਨੇਟਾਈਜ਼ਰ ਅਤੇ ਤਰਪਾਲਾਂ ਵੰਡੀਆਂ

ਲੌਂਗੋਵਾਲ, 30 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ)- ਕਸਬੇ ਦੀ ਅਨਾਜ਼ ਮੰਡੀ ਵਿਖੇ ਰਹਿ ਰਹੇ ਗੱਡੀ ਲੁਹਾਰਾਂ ਦੇ ਪਰਿਵਾਰਾਂ ਨੂੰ ਜਿਲਾ ਯੋਜਨਾ ਬੋਰਡ ਸੰਗਰੂਰ PPNJ3004202005

ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਵਲੋਂ ਬਰਸਾਤਾਂ ਦੇ ਆ ਰਹੇ ਸੀਜ਼ਨ ਨੂੰ ਦੇਖਦਿਆਂ ਸਿਰ ਢੱਕਣ ਲਈ ਤਰਪਾਲਾਂ ਅਤੇ ਸੈਨੇਟਾਈਜ਼ਰ ਵੰਡੇ ਗਏ।ਉਨਾਂ ਕਿਹਾ ਕਿ ਬਰਸਾਤਾਂ ਦਾ ਸੀਜ਼ਨ ਸਿਰ ‘ਤੇ ਹੋਣ ਅਤੇ ਨਾਲ ਹੀ ਤਿੱਖੀਆਂ ਧੁੱਪਾਂ ਵਿਚ ਸਮਾਂ ਬਤੀਤ ਕਰਨ ਵਾਲੇ ਗੱਡੀ ਲੁਹਾਰਾਂ ਦੀ ਮੰਗ ਅਨੁਸਾਰ ਅੱਜ 30 ਤਰਪਾਲਾਂ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਵਾਇਰਸ ਦੇ ਚੱਲਦਿਆਂ ਸੈਨੇਟਾਈਰ ਵੀ ਵੰਡੇ ਗਏ ਹਨ।
               ਇਸ ਮੌਕੇ ਉਨਾਂ ਨਾਲ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੇ ਗੋਇਲ, ਸਾਬਕਾ ਮੀਤ ਪ੍ਰਧਾਨ ਬੁੱਧ ਰਾਮ ਗਰਗ, ਗੁਰਮੇਲ ਸਿੰਘ ਚੋਟੀਆਂ ਅਤੇ ਰਣਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …