Wednesday, February 25, 2026

ਸਰਕਾਰੀ ਅਧਿਆਪਕ ਵੀ ਚਾਰ ਇੰਟਰ-ਸਟੇਟ ਨਾਕਿਆਂ ‘ਤੇ ਪੁਲਿਸ ਦੇ ਨਾਲ ਜਾਂਚ ‘ਚ ਕਰਨਗੇ ਸਹਿਯੋਗ

ਪਠਾਨਕੋਟ, 1 ਮਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਜਿਲ੍ਹੇ ਦੇ ਚਾਰ ਇੰਟਰ-ਸਟੇਟ ਨਾਕਿਆਂ ‘ਤੇ ਪੁਲਿਸ ਦੇ ਨਾਲ-ਨਾਲ ਸਰਕਾਰੀ ਸਕੁਲਾਂ ਦੇ ਅਧਿਆਪਕ ਵੀ PPNJ0105202009

ਹੁਣ ਆਉਣ ਜਾਣ ਵਾਲੇ ਲੋਕਾਂ ਦੀ ਸਿਹਤ ਦੀ ਜਾਂਚ ਵਿਚ ਸਹਿਯੋਗ ਕਰਨਗੇ ਅਤੇ ਇਸ ਦੀ ਰਿਪੋਰਟ ਰੋਜ਼ਾਨਾ ਇਕ ਐਕਸਲ ਸ਼ੀਟ ਵਿੱਚ ਡੀ.ਸੀ ਪਠਾਨਕੋਟ ਨੂੰ ਭੇਜਣਗੇ।
               ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਬੀਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਨੇ ਮਾਧੋਪੁਰ ਨਾਕੇ ‘ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਡਿਉਟੀ ‘ਤੇ ਮੌਜ਼ੂਦ ਅਧਿਆਪਕਾਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਜਿਥੇ ਸਿੱਖਿਆ ਵਿਭਾਗ ਬੱਚਿਆਂ ਅਤੇ ਜਿਲ੍ਹੇ ਦੀ ਜਨਤਾ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਪੋਸਟਰ ਅਤੇ ਵੀਡੀਓ ਬਣਾ ਕੇ ਜਾਗਰੂਕ ਕਰਦੇ ਹੋਏ ਇਸ ਜੰਗ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਦੇ ਆਦੇਸ਼ਾਂ ‘ਤੇ 120 ਅਧਿਆਪਕਾਂ ਨੂੰ ਵੱਖ-ਵੱਖ ਇੰਟਰ ਸਟੇਟ ਨਾਕਿਆਂ ‘ਤੇ ਤੈਨਾਤ ਕੀਤਾ ਗਿਆ ਹੈ।ਇਹ ਅਧਿਆਪਕ 8-8 ਘੰਟਿਆਂ ਦੀਆਂ 3 ਸ਼ਿਫਟਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ।ਇਹ ਅਧਿਆਪਕ ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਤੋਂ ਆਉਣ ਦਾ ਕਾਰਨ, ਆਉਣ-ਜਾਣ ਦਾ ਸਮਾਂ, ਗੱਡੀ ਨੰਬਰ ਅਤੇ ਹੋਰ ਜਾਣਕਾਰੀ ਲੈ ਕੇ ਕੰਪਿਊਟਰ ਵਿੱਚ ਦਰਜ਼ ਕਰਨਗੇ।ਅਧਿਆਪਕ ਆਉਣ ਜਾਣ ਵਾਲੇ ਵਿਅਕਤੀਆਂ ਦਾ ਤਾਪਮਾਨ ਚੈਕ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਖਾਂਸੀ, ਜ਼ੁਕਾਮ ਅਤੇ ਫਲੂ ਦੇ ਲੱਛਣ ਚੈਕ ਕਰਨਗੇ ਅਤੇ ਇਹ ਲੱਛਣ ਮਿਲਣ ‘ਤੇ ਤੁਰੰਤ ਪ੍ਰਸਾਸ਼ਨ ਦੀ ਸਹਾਇਤਾ ਨਾਲ ਵਿਅਕਤੀ ਨੂੰ ਏਕਾਂਤਵਾਸ ਵਿੱਚ ਭੇਜਣਾ ਯਕੀਨੀ ਬਣਾਉਣਗੇ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …