Tuesday, November 24, 2026

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸਹੀਦਾਂ ਨੂੰ ਕੀਤਾ ਯਾਦ

ਸੰਗਰੂਰ, 2 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ ਵਲੋਂ ਉਪ ਮੁੱਖ ਚੀਫ PPNJ0205202007ਇੰਜੀਨੀਅਰ ਦਫਤਰ ਦੇ ਗੇਟ ਉਪਰ ਜਥੇਬੰਦੀ ਦਾ ਝੰਡਾ ਸਰਕਲ ਪ੍ਰਧਾਨ ਸਾਥੀ ਜੀਵਨ ਸਿੰਘ ਦੀ ਨਿਗਰਾਨੀ ਹੇਠ ਸੋਸਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਨਾਅਰਿਆਂ ਦੀ ਗੂੰਜ਼ ‘ਚ ਝੰਡਾ ਚੜ੍ਹਾ ਕੇ ਸ਼ਿਕਾਗੋ ਦੇ ਸਹੀਦਾਂ ਨੂੰ ਯਾਦ ਕੀਤਾ ਗਿਆ।ਸਾਥੀ ਜਸਮੇਲ ਸਿੰਘ ਜੱਸੀ ਨੇ ਬੋਲਦਿਆਂ ਕਿਹਾ ਕਿ ਅੱਜ ਜਦੋਂ ਕਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੇ ਸੰਸਾਰ ‘ਚ ਤਬਾਹੀ ਮਚਾ ਰੱਖੀ ਹੈ।ਇਸ ਬੀਮਾਰੀ ਤੋਂ ਬਚਣ ਲਈ ਸਿਹਤ ਮਹਿਕਮਾਂ, ਪੰਜਾਬ ਪੁਲਿਸ ਸਮੇਤ ਹੋਰ ਅਦਾਰੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ, ਉਥੇ ਬਿਜਲੀ ਕਰਮਚਾਰੀ ਵੀ ਕਰੋਨਾ ਵਾਇਰਸ ਦੁ ਖਾਤਮੇ ਲਈ ਲੜਾਈ ਲੜ ਰਹੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …