ਲੌਂਗੋਵਾਲ, 3 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਡੇਰਾ ਬਾਬਾ ਰੱਬ ਲੋਕ ਭੀਖੀ ਦੇ ਗੱਦੀਨਸ਼ੀਨ ਬਾਬਾ ਸੁਖਰਾਜ ਦਾਸ ਦੇ ਨਜ਼ਦੀਕੀ ਕੁਲਦੀਪ ਸਿੰਘ ਪ੍ਰਧਾਨ
ਟਰੱਕ ਯੂਨੀਅਨ ਭੀਖੀ ਦੀ ਬੇਵਕਤੀ ਮੌਤ ‘ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਗਾਇਕ ਗੁਲਜ਼ਾਰ ਭੀਖੀ ਨੇ ਕਿਹਾ ਕਿ ਕੁਲਦੀਪ ਸਿੰਘ ਦੀ ਮੌਤ ਨਾਲ ਭੀਖੀ ਦੇ ਲੋਕਾਂ ਨੂੰ ਬਹੁਤ ਭਾਰੀ ਸਦਮਾ ਪਹੁੰਚਿਆ ਹੈ।ਵਿਛੋੜਾ ਦੇ ਗਏ ਕੁਲਦੀਪ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਬਾਬਾ ਜਗਦੀਪ ਰਿਸ਼ੀ ਭੀਖੀ ਨੇ ਕੁਲਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।ਇਸ ਮੋਕੇ ਗਗਨ ਸਤੋਜ, ਬੱਗਾ ਢੋਲੀ, ਵਿੱਕੀ ਮਿੱਤਲ, ਅਮ੍ਰਿਤ ਸਿੰਘ ਆਦਿ ਹਾਜ਼ਰ ਸਨ ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media