ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਜੋ ਬੀਤੇ
ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸੰਸਕਾਰ ਪਿੰਡ ਲੌਂਗੋਵਾਲ ਵਿਖੇ ਕੀਤਾ ਗਿਆ।ਕੋਰੋਨਾਵਾਇਰਸ ਦੇ ਚੱਲਦਿਆਂ ਬੀਬੀ ਅਮਰਪਾਲ ਕੌਰ ਦੇ ਅੰਤਮ ਸੰਸਕਾਰ ਮੌਕੇ ਕੇਵਲ ਪਰਿਵਾਰਕ ਮੈਂਬਰ ਅਤੇ ਚੋਣਵੇਂ ਨਜ਼ਦੀਕੀ ਹੀ ਮੌਜੂਦ ਰਹੇ।ਕਮੇਟੀ ਵੱਲੋਂ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਅਤੇ ਦਰਬਾਰ ਸਾਹਿਬ ਮੈਨੇਜਰ ਮੁਖਤਾਰ ਸਿੰਘ ਚੀਮਾ ਨੇ ਮ੍ਰਿਤਕ ਦੇਹ ’ਤੇ ਦੋਸ਼ਾਲੇ ਭੇਟ ਕੀਤੇ।ਇਸ ਤੋਂ ਇਲਾਵਾ ਬੀਬੀ ਅਮਰਪਾਲ ਕੌਰ ਦੀ ਭੈਣ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਮੁਖੀ ਡਾ. ਬੀਬੀ ਇੰਦਰਜੀਤ ਕੌਰ ਨੇ ਵੀ ਸਤਿਕਾਰ ਭੇਟ ਕੀਤਾ।
ਇਸੇ ਦੌਰਾਨ ਲੌਂਗੋਵਾਲ ਨਾਲ ਹਮਦਰਦੀ ਪ੍ਰਗਟ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਇਕਬਾਲ ਸਿੰਘ ਝੂੰਦਾ ਜ਼ਿਲ੍ਹਾ ਪ੍ਰਧਾਨ, ਸੰਤ ਬਲਬੀਰ ਸਿੰਘ ਕੁੰਨਸ, ਬਲਦੇਵ ਸਿੰਘ ਮਾਨ ਸਾਬਕਾ ਮੰਤਰੀ, ਰਣਜੀਤ ਸਿੰਘ ਚੀਮਾ, ਜਥੇਦਾਰ ਉਦੈ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਬਲਦੇਵ ਸਿੰਘ ਚੂੰਘਾ, ਪਰਮਜੀਤ ਸਿੰਘ ਖਾਲਸਾ ਬਰਨਾਲਾ, ਵਿਨਰਜੀਤ ਸਿੰਘ ਗੋਲਡੀ, ਸ੍ਰੀ ਅੰਜਨ ਗੁਪਤਾ, ਜਰਨੈਲ ਸਿੰਘ ਭੋਤਨਾ, ਜਸਵਿੰਦਰ ਸਿੰਘ ਲਿੱਬੜਾ, ਸ਼ੇਰ ਸਿੰਘ ਖੰਨਾ, ਜਗਸੀਤ ਸਿੰਘ ਕੋਟੜਾ, ਜਥੇਦਾਰ ਮਹਿੰਦਰ ਸਿੰਘ, ਰਵਿੰਦਰ ਸਿੰਘ ਤਪਾ ਡੀ.ਐਸ.ਪੀ., ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ, ਪ੍ਰਿੰਸੀਪਲ ਜਸਪ੍ਰੀਤ ਸਿੰਘ, ਜਸਵੀਰ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਜੋਸ਼ੀ, ਮਨਪ੍ਰੀਤ ਸਿੰਘ ਭਲਵਾਨ, ਸੁਰਜੀਤ ਸਿੰਘ ਮੈਨੇਜਰ, ਗੁਰਮੀਤ ਸਿੰਘ ਲੱਲੀ, ਲਖਵਿੰਦਰ ਸਿੰਘ ਭਾਲ, ਪਰਮਜੀਤ ਸਿੰਘ ਜੱਸੇਕਾ, ਮੇਜਰ ਸਿੰਘ, ਤਰਸੇਮ ਸਿੰਘ ਗੁੱਜਰਾ, ਕਰਨੈਲ ਸਿੰਘ ਡੁੱਲਟ, ਕੁਲਵੰਤ ਸਿੰਘ ਕਾਂਤੀ, ਸੁਖਵਿੰਦਰ ਸਿੰਘ ਸਰਪੰਚ, ਮੱਖਣ ਸਿੰਘ ਸਰਪੰਚ, ਗੁਰਜੰਟ ਸਿੰਘ, ਮਲਕੀਤ ਸਿੰਘ ਆਦਿ ਸ਼ਾਮਲ ਹਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media