ਧੂਰੀ, 3 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਅਤੇ ਪ੍ਰੀਤ ਟਰੈਕਟਰਜ਼ ਐਂਡ ਕੰਬਾਇਨਜ਼ ਗਰੁੱਪ ਦੇ ਐਮ.ਡੀ
ਹਰੀ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਬੇਵਕਤੀ ਚਲਾਣੇ ਨੂੰ ਲੌਂਗੋਵਾਲ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ ਦੱਸਿਆ ਹੈ।
ਇਸੇ ਦੋਰਾਨ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ, ਗਮਦੂਰ ਸਿੰਘ ਜਵੰਧਾ ਅਕਾਲੀ ਆਗੂ, ਆਲ ਇੰਡੀਆ ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ, ਤਲਵੀਰ ਸਿੰਘ ਧਨੇਸਰ, ਬੰਤ ਸਿੰਘ ਐਮ.ਡੀ ਧੂਰੀ ਬੱਸ, ਸਰਪੰਚ ਧਰਮਿੰਦਰ ਸਿੰਘ ਕੌਲਸੇੜੀ, ਹੰਸ ਰਾਜ ਗਰਗ, ਭੁਪਿੰਦਰ ਪਾਲ ਮਿੱਠਾ, ਹਰਦੇਵ ਸਿੰਘ ਜਵੰਧਾ, ਗੁਰਵਿੰਦਰ ਸਿੰਘ ਜਵੰਧਾ, ਪ੍ਰੇਮ ਬਾਂਸਲ ਆੜਤੀ, ਨਵਤੇਜ ਸਿੰਘ ਮਿੰਟੂ, ਡਾ. ਰਾਜਵੀਰ ਲਸੋਈ, ਪਰਮਿੰਦਰ ਸਿੰਘ ਪੰਨੂ ਕਾਤਰੋਂ, ਰਾਜਵੰਤ ਸਿੰਘ ਘੁੱਲੀ, ਅਜਮੇਰ ਸਿੰਘ ਘਨੌਰੀ ਅਤੇ ਦਰਸ਼ਨ ਲੋਟੇ ਆਦਿ ਨੇ ਵੀ ਇਸ ਦੁੱਖ ਦੀ ਘੜੀ ਲੌਂਗੋਵਾਲ ਨਾਲ ਹਮਦਰਦੀ ਜਤਾਈ ਹੈ।
Punjab Post Daily Online Newspaper & Print Media