Thursday, July 9, 2026

ਇੰਟਰਨੈਸ਼ਨਲ ਲੋਕ ਗਾਇਕ ਕਲਾਂ ਮੰਚ ਨੇ ਜਰੂਰਤਮੰਦ ਕਲਾਕਾਰਾਂ ਨੂੰ ਵੰਡਿਆ ਰਾਸ਼ਨ

ਸੰਗਰੂਰ, 6 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤ ਜਗਤ ਨਾਲ ਜੁੜੇ ਹੋਏ ਗਰੀਬ ਪਰਿਵਾਰਾਂ ਨਾਲ ਸੰਬੰਧਤ ਕਲਾਕਾਰਾਂ ਤੇ ਸਾਜ਼ੀਆਂ ਦੀਆਂ ਘਰੇਲੂ PPNJ0605202003ਜਰੂਰਤਾਂ ਨੂੰ ਦੇਖਦਿਆਂ ਉਨਾਂ ਨੂੰ ਰਾਸ਼ਨ ਵੰਡਿਆ ਗਿਆ।ਪ੍ਰਸਿੱਧ ਗੀਤਕਾਰ ਭੰਗੂ ਫਲੇੜੇ ਵਾਲਾ ਦੇ ਸ਼ਾਗਿਰਦ ਮਣਦੀਪ ਘਣੀਵਾਲ ਨੇ ਦੱਸਿਆ ਕਿ ਆਪਣੇ ਗੁਰੂ ਗੀਤਕਾਰ ਅਤੇ ਗਾਇਕ ਜਨਾਬ ਹਾਕਮ ਬਖਤੜੀਵਾਲਾ ਤੇ ਮਾਤਾ ਦਲਜੀਤ ਕੌਰ ਦੀ ਪ੍ਰੇਰਨਾ ਸਦਕਾ ਨਾਭਾ ਵਿਖੇ ਕਲਾਕਾਰਾਂ ਅਤੇ ਸਾਜ਼ੀਆਂ ਲਈ ਰਾਸ਼ਨ ਦੀ ਸੇਵਾ ਕੀਤੀ ਗਈ ਹੈ।ਗਾਇਕ ਗੁਰਪ੍ਰੀਤ ਵਿੱਕੀ, ਗਾਇਕ ਅਮਰ ਸਿੰਘ ਅਮਰ, ਤਰਸੇਮ ਸਿੱਧੂ, ਮਨਪ੍ਰੀਤ ਕੌਰ, ਸ਼ਰਮਾ ਨਾਭਾ, ਬੱਬੂ ਲੁਬਾਣਾ, ਦਲਜੀਤ, ਕਿੱਮੀ ਭੰਗੂ, ਜੀਤਾ ਜੱਟ, ਤਾਰੀ ਸਲਾਰੀਆ, ਲਵਦੀਪ ਭੰਗੂ, ਦਿਲਸ਼ਾਦ ਅਲੀ ਆਦਿ ਵਲੋਂ ਇਸ ਕਾਰਜ਼ ਦੀ ਸ਼ਲਾਘਾ ਕੀਤੀ ਗਈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …