Tuesday, September 29, 2026

ਰੰਗ-ਬਰੰਗੇ ਫੁੱਲਾਂ ਨਾਲ ਖਿੜੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪਾਰਕਾਂ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋਂ ਆਉਣ ਤੋਂ ਬਾਅਦ GNDU Flowers 1ਯੂਨੀਵਰਸਿਟੀ ਵਿਚ ਫੁੱਲਾਂ, ਪੌਦਿਆਂ ਅਤੇ ਦਰਖਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਨਾਲ ਸਬੰਧਤ ਵਿਭਾਗੀ ਪੱਧਰ `ਤੇ ਵੀ ਕਾਫੀ ਨਵੇਂ ਕਦਮ ਪੁੱਟੇ ਗਏ ਹਨ।ਉਹ ਯੂਨੀਵਰਸਿਟੀ ਦੇ ਵਾਤਾਵਰਨ ਦੀ ਸਵੱਛਤਾ ਤੇ ਖੂਬਸੂਰਤੀ ਲਈ ਆਪ ਯੂਨੀਵਰਸਿਟੀ ਦੀ ਇੱਕ ਇੱਕ ਪਾਰਕ ‘ਤੇ ਨਜ਼ਰ ਰੱਖਦੇ ਹਨ। ਜਿਸ ਦੀ ਬਦੌਲਤ ਪੂਰੀ ਯੂਨੀਵਰਸਿਟੀ ਫੁੱਲਾਂ ਨਾਲ ਭਰੀ ਪਈ ਹੈ ।ਯੂਨੀਵਰਸਿਟੀ ਦਾ ਕੋਈ ਵੀ ਕੋਨਾ ਫੁੱਲਾਂ ਤੋਂ ਵਿਰਵਾ ਨਹੀਂ ਹੈ । ਰੰਗ ਬਰੰਗੇ ਫੁੱਲ ਯੂਨੀਵਰਸਿਟੀ ਦੇ ਵਾਤਾਵਰਨ ਨੂੰ ਚਾਰ ਚੰਨ ਲਾ ਰਹੇ ਹਨ।ਯੂਨੀਵਰਸਿਟੀ ਵਿੱਚ ਮਹਿਕਦੇ ਫੁਲਾਂ ਅਤੇ ਉਡਾਰੀਆਂ ਮਾਰਦੀਆਂ ਤਿੱਤਲੀਆਂ ਦੀ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ । 500 ਏਕੜ ਰਕਬੇ ਵਿੱਚ ਫੈਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮੋਰਾਂ ਦੀ ਗਿਣਤੀ 10 ਹੋ ਗਈ ਹੈ ।
                Peecockਯੂਨੀਵਰਸਿਟੀ ਦੇ ਬਾਗਬਾਨੀ ਦੇ ਸਲਾਹਕਾਰ ਡਾ. ਜੇ.ਐਸ ਬਿਲਗਾ ਨੇ ਦੱਸਿਆ ਇਸ ਸਾਲ 6 ਨੰਨੇ ਮੋਰਾਂ ਦੀ ਆਮਦ ਹੋਈ ਹੈ।ਲੋਕਡਾਊਨ ਦੇ ਕਾਰਨ ਇਨ੍ਹਾਂ ਮੋਰਾਂ ਦੀ ਚਹਿਲ ਪਹਿਲ ਯੂਨੀਵਰਸਿਟੀ ਦੇ ਵਿਹੜੇ ਨੂੰ ਕਾਫੀ ਰੰਗਮਈ ਕਰਦੀ ਰਹਿੰਦੀ ਹੈ।ਉਨ੍ਹਾਂ ਦੀਆਂ ਪੈਲਾਂ ਪਾਉਦਿਆਂ ਦੀਆਂ ਕਾਫੀ ਵੀਡੀਓ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਲਾਕਡਾਊਨ ਤੋਂ ਪਹਿਲਾਂ ਮੋਰਾਂ ਦੀਆਂ ਜੋੜੀਆਂ ਵਿਦਿਆਰਥੀਆਂ ਦਾ ਕਾਫੀ ਮੰਨੋਰੰਜਨ ਕਰਦੀਆਂ ਅਕਸਰ ਨਜ਼ਰ ਆਉਂਦੀਆਂ ਸਨ।ਇਸੇ ਤਰ੍ਹਾਂ ਪਿਛਲੇ ਸਾਲ ਲਿਆਂਦੇ ਗਏ ਬਤਖਾਂ ਦੇ ਜੋੜਿਆ ਨਾਲ ਵੀ ਬੋਟਾਨੀਕਲ ਗਾਰਡਨ ਰੌਣਕਾਂ ਵੱਧ ਗਈਆਂ ਹਨ।ਨਵੇਂ ਮਹਿਮਾਨ ਜਦੋਂ ਬਤਖਾਂ ਦੇ ਜੋੜਿਆਂ ਦੇ ਮਗਰ ਮਗਰ ਟਹਿਲ ਰਹੇ ਹੁੰਦੇ ਹਨ ਤਾਂ ਗਾਰਡਨ ਟਹਿਕਦਾ ਨਜ਼ਰ ਆਊਦਾ ਹੈ।ਇਥੇ ਇਹ ਵੀ ਜਿਕਰਯੋਗ ਹੈ ਕਿ ਖਰਗੋਸ਼ਾ ਦੀ ਅਬਾਦੀ ਵਧਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ।
              ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਗੋਲਡਨ ਜੁਬਲੀ ਰੋਜ਼ ਗਾਰਡਨ ਵਿੱਚ ਲੱਗਣ ਵਾਲੇ 50 ਕਿਸਮਾਂ ਦੇ 1000 ਗੁਲਾਬ ਦੇ ਪੌਦਿਆਂ ਵਿੱਚ 25 ਕਿਸਮਾਂ ਦੇ 550 ਪੌਦੇ ਲਗਾ ਦਿੱਤੇ ਗਏ ਹਨ।ਲਾਕਡਾਉਨ ਕਾਰਨ ਬਾਕੀ ਪੌਦੇ ਲੱਗ ਨਹੀਂ ਸਕੇ।ਜਦੋਂਕਿ 72 ਕਿਸਮਾਂ ਦੇ 18 ਰੰਗਾਂ ਦੇ ਫੁੱਲਾਂ ਵਿਚੋਂ 8 ਰੰਗਾਂ ਦੇ 16 ਕਿਸਮਾਂ ਦੇ ਗੁਲਾਮ ਦੇ ਫੁੱਲਾਂ ਨੇ ਪਹਿਲਾਂ ਹੀ ਯੂਨੀਵਰਸਿਟੀ ਦੇ ਵਿਹੜੇ ਨੂੰ ਮਹਿਕਾਇਆ ਹੋਇਆ ਹੈ।50 ਕਿਸਮ ਦੇ 1000 ਗੁਲਾਬ ਦੇ ਫੁਲਾਂ ਲਈ ਖੇਡ ਅਤੇ ਮਿਆਸ ਜੀ.ਐਨ.ਡੀ.ਯੂ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵਿਭਾਗ (ਐਮ.ਵਾਈ.ਏ.ਐਸ ਵਿਭਾਗ) ਦੇ ਨੇੜੇ ਵਿਕਸਤ ਜਾ ਚੁੱਕਾ ਹੈ।ਗੋਲਡਨ ਜੁਬਲੀ ਰੋਜ਼ ਪਾਰਕ ਵਿਚ ਵਿਸ਼ੇਸ਼ ਤੌਰ ਤੇ 25 ਕਿਸਮਾਂ ਦੇ 500 ਗੁਲਾਬ ਦੇ ਪੌਦੇ ਬੰਗਲੋਰੂ ਲਿਆਂਦੇ ਜਾਣੇ ਹਨ।ਇਹ ਵੀ ਜਿਕਰਯੋਗ ਹੈ ਯੂਨੀਵਰਸਿਟੀ ਦੇ ਕੁੱਲ ਰਕਬੇ ਵਿੱਚੋ 60 ਫੀਸਦੀ ਕੀਤੀ ਗਈ ਲੈਡਸਕੇਪਿੰਗ ਯੂਨੀਵਰਸਿਟੀ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀ ਹੈ।ਜਿਸ ਵਿੱਚ ਤਿੰਨ ਤਰ੍ਹਾਂ ਦੀਆਂ ਸ਼ਹਿਦ ਦੀਆਂ ਮਧੂ ਮੱਖੀਆਂ ਅਤੇ 7 ਤਰ੍ਹਾਂ ਦੀਆਂ ਤਿੱਤਲੀਆਂ ਦੀ ਆਮਦ ਨੋਟਿਸ ਵਿੱਚ ਆਈ ਹੈ । 150 ਪੌਦਿਆਂ ਦੀਆਂ ਹੋਰ ਪਰਜਾਤੀਆਂ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਐਫ.ਆਰ.ਆਈ ਦੇਹਰਾਦੂਨ, ਐਸ.ਐਫ.ਆਰ.ਆਈ ਜੋਧਪੁਰ ਅਤੇ ਹੋਰ ਸਥਾਨਾਂ ਤੋਂ ਵਿਸ਼ੇਸ਼ ਤੌਰ `ਤੇ ਮੰਗਵਾ ਕੇ ਯੂਨੀਵਰਸਿਟੀ ਦੀ ਹਰਿਆਲੀ ਅਤੇ ਸੁਦੰਰਰਤਾ ਨੂੰ ਚਾਰ ਚੰਨ ਲਾ ਰਹੇ ਹਨ ।
                   ਇਸ ਤੋਂ ਇਲਾਵਾ ਅਜਿਹੇ ਖੁਸ਼ਗਵਾਰ ਮਾਹੌਲ ਵਿਚ ਵੱਡੀ ਗਿਣਤੀ ਵਿਚ ਪੰਛੀ ਆਨੰਦ ਮਾਣ ਰਹੇ ਹਨ। ਕਈ ਅਜਿਹੇ ਪੰਛੀਆਂ ਨੇ ਡੇਰਾ ਡਾਲ ਲਿਆ ਜਿਹੜੇ ਪਹਿਲਾਂ ਕਦੇ ਨਹੀਂ ਵੇਖੇ ਜਾਂਦੇ ਸਨ। ਉਨ੍ਹਾਂ ਯੂਨੀਵਰਸਿਟੀ ਵਿ ਚ ਪਲ ਰਹੇ ਮੋਰਾਂ ਦੇ ਜੋੜਿਆ ਨੇ ਛੇ ਨਵੇਂ ਬੱਚਿਆਂ ਨੂੰ ਜਿਥੇ ਜਨਮ ਦਿੱਤਾ, ਉਥੇ ਬਤਖਾਂ ਦੇ ਜੋੜਿਆ ਤੋਂ ਤਿੰਨ ਚੂਚੇ ਵੀ ਉਨ੍ਹਾਂ ਦੇ ਮਗਰ ਮਗਰ ਤੁਰੇ ਫਿਰਦੇ ਮਨ ਮੋਹ ਰਹੇ ਹਨ।ਖਰਗੋਸ਼ ਵੀ ਪਾਰਕਾਂ ਵਿੱਚ ਲੁਕਣ ਛਿਪਾਈ ਖੇਡ ਦੇ ਅਕਸਰ ਯੂਨੀਵਰਸਿਟੀ ਵਿੱਚ ਵਿਖਾਈ ਦਿੰਦੇ ਹਨ।ਇਸ ਦੌਰਾਨ ਯੂਨੀਵਰਸਿਟੀ ਦੇ ਭਾਈਚਾਰੇ ਵਿੱਚ ਇਸ ਕਾਇਨਾਤ ਨੂੰ ਨੇੜਿਓਂ ਤਕਣ ਦਾ ਅਹਿਸਾਸ ਵੀ ਨਵੀਂ ਤਰੰਗ ਪੈਦਾ ਕਰ ਰਿਹਾ ਹੈ ।
ਯੂਨੀਵਰਸਿਟੀ ਦੀ ਵਧੀਆ ਕਿਸਮ ਦੀ ਸਾਫ ਸਫਾਈ ਦੀ ਬਦੌਲਤ ਹੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀ ਵਿੱਚ ਪਹਿਲੇ ਅਤੇ ਸਰਕਾਰੀ ਯੂਨੀਵਰਸਿਟੀਆਂ ਵਿੱਚ ਸਵੱਛਤਾ ਦੀ ਰੈਕਿੰਗ ਵਿੱਚ ਦੇਸ਼ ਭਰ ਵਿਚੋਂ ਦੂਸਰਾ ਸਥਾਨ ਦਿੱਤਾ ਗਿਆ ਹੈ।ਪ੍ਰਦੂਸ਼ਣ ਮੁਕਤ ਕਰਨ ਯੂਨੀਵਰਸਿਟੀ ਦੇ ਦੋਵਾਂ ਗੇਟ ਦੇ ਨਾਲ ਵੱਡੀਆਂ ਪਾਰਕਿੰਗ ਬਣਾ ਦਿੱਤੀਆਂ ਗਈਆਂ।ਸਾਇਕਲ ਦਾ ਪ੍ਰਚਲਣ ਵਾਧਾਉਣ ਤੋ ਇਲਾਵਾ ਈ -ਰਿਕਸ਼ੇ ਚਲਾਣੇ ਗਏ।14 ਸੀਟਾਂ ਵਾਲੀਆਂ ਵੱਡੀਆਂ 4 ਈ ਗੱਡੀਆਂ ਵੀ ਚੱਲਣ ਲਈ ਯੂਨੀਵਰਸਿਟੀ ਵਿੱਚ ਆ ਚੁੱਕੀਆਂ ਹਨ।
               ਡਾ. ਬਿਲਗਾ ਨੇ ਦੱਸਿਆ ਕਿ ਡਾ. ਸੰਧੂ ਦੇ ਬੇਹੱਦ ਕੁਦਰਤ ਪ੍ਰੇਮੀ ਹੋਣ ਕਰਕੇ ਹੀ ਉਹ ਸਾਲ ਵਿੱਚ ਦੋ ਵਾਰ ਫੁੱਲਾਂ ਦੇ ਮੇਲੇ ਕਰਵਾਉਣ ਵਿੱਚ ਸਫਲ ਹੁੰਦੇ ਆ ਰਹੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …