Saturday, June 27, 2026

ਵਿਧਾਇਕ ਵਿੱਜ ਦੇ ਯਤਨਾਂ ਨਾਲ ਸਰਕਾਰੀ ਸੀਨੀ. ਸੈਕੰ. ਸਕੂਲ ਲਮੀਨੀ ‘ਚ ਲੜਕੀਆਂ ਵੀ ਲੈ ਸਕਣਗੀਆਂ ਦਾਖਲਾ

ਪਠਾਨਕੋਟ, 7 ਮਈ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਰਸ਼ਨ ਕੁਮਾਰ ਵਲੋਂ ਪੱਤਰ ਜਾਰੀ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ PPNJ0705202011ਸਕੂਲ ਲਮੀਨੀ ਨੂੰ ਲੜਕਿਆਂ ਦੇ ਨਾਲ ਨਾਲ ਲੜਕੀਆਂ ਦਾ ਸਕੂਲ ਵੀ ਬਣਾ ਦਿੱਤਾ ਗਿਆ ਹੈ।ਵਿਭਾਗੀ ਪੱਤਰ ਜਾਰੀ ਹੋਣ ਨਾਲ ਇਸ ਸਕੂਲ ਵਿੱਚ ਲੜਕੀਆਂ ਦਾ ਦਾਖਲੇ ਦਾ ਰਾਹ ਵੀ ਪੱਧਰਾ ਹੋ ਗਿਆ ਹੈ।
                ਵਰਨਣਯੋਗ ਹੈ ਕਿ ਇਸ ਸਕੂਲ ਨੂੰ ਲੜਕਿਆਂ ਅਤੇ ਲੜਕੀਆਂ ਦਾ ਸਾਂਝਾ ਸਕੂਲ ਬਣਾਉਣ ਦੀ ਲੋਕਾਂ ਦੀ ਚਿਰੋਕਣੀ ਮੰਗ ਨੂੰ ਹਲਕਾ ਵਿਧਾਇਕ ਅਮਿਤ ਵਿੱਜ ਨੇ ਤਰਜ਼ੀਹੀ ਤੌਰ ‘ਤੇ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਇੰਜੀ. ਸੰਜੀਵ ਗੌਤਮ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜਸ਼ਵਰ ਸਲਾਰੀਆ ਵਲੋਂ ਲੌੜੀਂਦੀ ਲਿਖਤੀ ਕਾਰਵਾਈ ਉਪਰੰਤ ਉੱਚ ਅਧਿਕਾਰੀਆਂ ਨੇ ਇਸ ਸਕੂਲ ਨੂੰ ਲੜਕਿਆਂ ਅਤੇ ਲੜਕੀਆਂ ਦੋਵਾਂ ਦੇ ਦਾਖਲਿਆਂ ਲਈ ਪ੍ਰਵਾਨ ਕਰ ਲਿਆ ਹੈ।
                 ਹਲਕਾ ਵਿਧਾਇਕ ਅਮਿਤ ਵਿੱਜ, ਜਿਲ੍ਹਾ ਸਿੱਖਿਆ ਅਫਸਰ ਸੰਜੀਵ ਗੌਤਮ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸਵਰ ਸਲਾਰੀਆ ਨੇ ਕਿਹਾ ਕਿ ਹੁਣ ਮਾਪਿਆਂ ਨੂੰ ਆਪਣੀਆਂ ਬੱਚੀਆਂ ਦੀ ਪੜਾਈ ਲਈ ਦੂਰ ਦੁਰਾਡੇ ਦੇ ਸਕੂਲਾਂ ਵਿੱਚ ਜਾਣ ਦੀ ਜਰੂਰਤ ਨਹੀਂ ਹੈ।ਉਹਨਾਂ ਕਿਹਾ ਕਿ ਇਸ ਸਕੂਲ ਨੂੰ ਸਮਾਰਟ ਬਣਾ ਕੇ ਖੇਤਰ ਦੀ ਨੰਬਰ ਇੱਕ ਵਿੱਦਿਅਕ ਸੰਸਥਾ ਬਣਾਇਆ ਜਾਵੇਗਾ।
                ਸਕੂਲ ਪ੍ਰਿੰਸੀਪਲ ਮੋਨਿਕਾ ਵਿਜੇ ਨੇ ਸਕੂਲ ਨੂੰ ਕੋ-ਐਜੂਕੇਸ਼ਨ ਕਰਨ ਲਈ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ, ਹਲਕਾ ਵਿਧਾਇਕ ਅਮਿਤ ਵਿੱਜ ਅਤੇ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਇੰਜੀ. ਸੰਜੀਵ ਗੌਤਮ ਸਮੇਤ ਸਮੂਹ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …