ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੌਰਾਨ ਪੁਲਿਸ ਵਿਭਾਗ, ਡਾਕਟਰ, ਹੈਲਥ ਵਰਕਰ, ਸਫਾਈ
ਕਰਮਚਾਰੀ ਫਰੰਟ ਲਾਈਨ ‘ਤੇ ਦਿਨ ਰਾਤ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਲੜਾਈ ਲੜ ਰਹੇ ਹਨ।ਕੁੱਝ ਵਿਅਕਤੀਆਂ ਨੇ ਇਸ ਲੜਾਈ ਵਿੱਚ ਵਲੰਟੀਅਰ (ਸਵੈ ਇਛੁੱਕ) ਸੇਵਾਵਾਂ ਦੇਣ ਦੀ ਪੇਸ਼ਕਸ਼ ਕਰਦਿਆਂ ਸਾਂਝ ਸਰਵਰ ਰਾਹੀ ਰਜਿਸਟਰੇਸ਼ਨ ਕੀਤੀ ਸੀ।ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਆਏ ਕੁੱਲ 1188 ਵਲੰਟੀਅਰਾਂ ਨੂੰ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਅਤੇ ਏ.ਡੀ.ਸੀ.ਪੀ ਹੈਡਕੁਆਟਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ 20 ਥਾਣਿਆਂ ਵਿੱਚ ਭੇਜਿਆ ਗਿਆ ਹੈ।ਥਾਣਿਆ ਦੇ ਮੁੱਖ ਅਫਸਰ, ਮੁੱਖ ਮੁਨਸ਼ੀ, ਸਾਂਝ ਕੇਂਦਰ ਕਰਮਚਾਰੀ ਅਤੇ ਵਲੰਟੀਅਰਾਂ ਦੀਆਂ ਸੇਵਾਵਾਂ ਸਬੰਧੀ ਬਿਹਤਰ ਤਾਲਮੇਲ ਲਈ ਇੱਕ ਵੱਟਸ ਐਪ ਗਰੁੱਪ ਤਿਆਰ ਕੀਤਾ ਗਿਆ ਹੈ। ਮੁੱਖ ਥਾਣਾ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਵਲੰਟੀਅਰ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ।ਜਿਸ ਵਿੱਚ ਪੰਜਾਬ ਪੁਲਿਸ ਨਾਲ ਨਾਕਾ, ਅਨਾਜ ਮੰਡੀ, ਲੰਗਰ ਅਤੇ ਸੁੱਕਾ ਰਾਸ਼ਨ ਵੰਡਣ ਅਤੇ ਹੋਰ ਡਿਊਟੀਆਂ ਸ਼ਾਮਲ ਹਨ।ਇਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਕਮਿਸ਼ਨਰ ਸਾਹਿਬ ਅਤੇ ਏ.ਡੀ.ਸੀ.ਪੀ ਹੈਡਕੁਆਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਲੰਟੀਅਰ ਸੈਲ ਦੇ ਇੰਚਾਰਜ ਇੰਸ: ਪਰਮਜੀਤ ਸਿੰਘ, ਏ.ਐਸ.ਆਈ ਸੁਸ਼ੀਲ ਕੁਮਾਰ, ਏ.ਐਸ.ਆਈ ਨਰੇਸ਼ ਕੁਮਾਰ ਵਲੋ ਉਕਤ ਵਲੰਟੀਅਰਾਂ ਨੂੰ ਪੰਜਾਬ ਪੁਲਿਸ ਦੇ ਲੋਗੋ ਵਾਲੀ ਇੱਕ-ਇੱਕ ਟੀ-ਸ਼ਰਟਸ ਮੁਫਤ ਦਿੱਤੀ ਗਈ ਤਾਂ ਜੋ ਇਹ ਟੀ-ਸ਼ਰਟ ਪਹਿਣ ਕੇ ਡਿਊਟੀ ਕਰਨ।
ਸਰਤਾਜ ਸਿੰਘ ਨੇ ਕਿਹਾ ਕਿ ਇਹ ਵਲੰਟੀਅਰ ਇਸ ਸੰਕਟਮਈ ਸਮੇਂ ‘ਚ ਜਦੋਕਿ ਸਾਰੇ ਲੋਕ ਆਪਣੇ ਘਰਾਂ ਅੰਦਰ ਬੰਦ ਹਨ। ਸਵੈ ਇਛਾ ਨਾਲ ਬਿਨਾਂ ਕਿਸੇ ਇਵਜ਼ਾਨੇ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media