Sunday, June 28, 2026

ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਵਲੋਂ ਲੌਂਗੋਵਾਲ ਨਾਲ ਦੁੱਖ ਪ੍ਰਗਟ

ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜਾਨਸ਼ੀਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ PPNJ0805202014ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅਚਾਨਕ ਚਲਾਣਾ ਕਰ ਜਾਣ ‘ਤੇ ਸ਼੍ਰੀ ਅਕਾਲ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲੌਂਗੋਵਾਲ ਪਰਿਵਾਰ ਨਾਲ ਉਨਾਂ ਦੇ ਗ੍ਰਹਿ ਵਿਖੇ ਦੁੱਖ ਪ੍ਰਗਟ ਕੀਤਾ।ਉਨਾਂ ਕਿਹਾ ਕਿ ਲੌਂਗੋਵਾਲ ਪਰਿਵਾਰ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
                ਇਸ ਮੌਕੇ ਜਗਸੀਰ ਸਿੰਘ ਮਾਂਗੇਆਣਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਇੰਦਰ ਮੋਹਨ ਸਿੰਘ ਲਖਮੀਰਵਾਲਾ, ਜਸਵਿੰਦਰ ਸਿੰਘ ਲਿਬੜਾ, ਗੁਰਤੇਜ ਸਿੰਘ ਢੱਡੇ, ਮੋਹਨ ਸਿੰਘ ਬੰਗੀ, ਗੁਰਬਚਨ ਸਿੰਘ ਕਰਮੂੰਵਾਲਾ, ਗੋਪਾਲ ਸਿੰਘ ਦਰਦੀ, ਅਲਵਿੰਦਰਪਾਲ ਸਿੰਘ ਪੱਖੋਕੇ, ਕੁਲਵੰਤ ਸਿੰਘ ਕੰਤਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਢਿੱਲੋਂ, ਜਤਿੰਦਰ ਸਿੰਘ ਸਿੱਧੂ, ਪੀ.ਏ ਰਮਨਦੀਪ ਸਿੰਘ ਗ੍ਰੰਥਗੜ੍ਹ, ਪਰਮਜੀਤ ਸਿੰਘ ਖ਼ਾਲਸਾ, ਮਲਕੀਤ ਸਿੰਘ ਚੰਗਾਲ, ਪ੍ਰੀਤ ਮਹਿੰਦਰ ਸਿੰਘ, ਮਲਕੀਤ ਸਿੰਘ ਚੰਗਾਲ, ਚੇਅਰਮੈਨ ਜਗਸੀਰ ਸਿੰਘ ਕੋਟੜਾ, ਬਿੰਦਰ ਸਿੰਘ ਠੇਕੇਦਾਰ, ਅਮਰਿੰਦਰ ਸਿੰਘ ਮੁਹਾਲੀ, ਜਤਿੰਦਰ ਸਿੰਘ ਦਿਆਲਗੜ, ਮਨਜੀਤ ਸਿੰਘ, ਬਿੰਦਰ ਸਿੰਘ, ਕੁਲਦੀਪ ਸਿੰਘ ਢੱਡਰੀਆਂ, ਸੁਰਜੀਤ ਸਿੰਘ ਢੱਡਰੀਆਂ, ਜਗਸੀਰ ਸਿੰਘ ਬਬਲਾ ਨੇ ਵੀ ਦੁੱਖ ਸਾਂਝਾ ਕੀਤਾ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …