Sunday, June 28, 2026

ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਬਾਰਦਾਨਾ ਨਾ ਹੋਣ ਕਾਰਨ ਭਾਕਿਯੂ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਧਰਨਾ

ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋ ਅਨਾਜ ਮੰਡੀ ਲੌਂਗੋਵਾਲ PPNJ0805202015ਬਾਰਦਾਨੇ ਦੀ ਘਾਟ ਨੂੰ ਲੈ ਕੇ ਰੋਸ਼ਮਈ ਧਰਨਾ ਦਿੱਤਾ ਗਿਆ।ਲਾਕ ਡਾਊਨ ਦੋਰਾਨ ਹੋਏ ਇਸ ਰੋਸ਼ ਧਰਨੇ ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੱਸਦਿਆ ਕਿਸਾਨ ਆਗੂਆਂ ਨੇ ਕਿਹਾ ਕਿ ਕਈ ਦਿਨਾਂ ਤੋਂ ਅਨਾਜ ਮੰਡੀ ਲੌਂਗੋਵਾਲ ਵਿਖੇ ਮਾਰਕਫੈਡ ਅਤੇ ਹੋਰ ਏਜੰਸੀਆਂ ਕੋਲ ਬਾਰਦਾਨਾ ਨਹੀਂ ਹੈ।ਇਸ ਕਰਕੇ ਕਿਸਾਨਾਂ ਦੀ ਮੰਡੀ `ਚ ਪਈ ਕਣਕ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਕਿਉਕਿ ਇਸ ਸਮੇਂ `ਚ ਕਿਸਾਨਾਂ ਨੇ ਫ਼ਸਲ ਦੀ ਤੂੜੀ ਅਤੇ ਸਾਂਭ ਸੰਭਾਲ ਕਰਨੀ ਹੁੰਦੀ ਹੈ।ਪਰ ਸਰਕਾਰ ਗਲਤ ਦਾਅਵੇ ਕਰ ਰਹੀ ਹੈ ਕੀ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਜਿਸ ਦੀ ਅਦਾਇਗੀ ਅਗਲੇ 48 ਘੰਟਿਆਂ ਵਿੱਚ ਕਰ ਦਿੱਤੀ ਜਾਵੇਗੀ. ਲ਼ੇਕਿਨ ਅਜਿਹਾ ਨਹੀਂ ਹੋਇਆ, ਕਿਉਂਕਿ ਸੂਬਾ ਸਰਕਾਰ ਦਾ ਖੇਤੀਬਾੜੀ ਡਾਇਰੈਕਟਰ ਪੰਨੂ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਇਸ ਵਾਰ 44 ਪੂਸਾ ਅਤੇ ਪੀਲੀ ਕਿਸਮ ਦੀ ਝੋਨੇ ਦੀ ਫਸਲ ਨਹੀਂ ਲਾਉਣ ਦਿੱਤੀ ਜਾਵੇਗੀ।ਪਰ ਕਿਸਾਨਾਂ ਨੂੰ ਇਸ ਫ਼ਸਲ ਨਾਲ ਹੀ ਥੋੜ੍ਹਾ ਬਹੁਤਾ ਮੁਨਾਫਾ ਹੈ।ਇਸ ਦਾ ਝਾੜ ਜ਼ਿਆਦਾ ਅਤੇ ਖਰਚ ਬਹੁਤ ਘੱਟ ਹੈ।ਜਿਸ ਕਾਰਨ ਅੱਜ ਤੱਕ ਕਿਸਾਨ ਬਚਿਆ ਹੋਇਆ ਹੈ।ਸਰਕਾਰ ਲਾਕ ਡਾਉਨ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਤੰਗ ਕਰ ਰਹੀ ਹੈ ਅਤੇ ਪਹਿਲਾਂ ਸਰਕਾਰ ਨੇ ਆਖਿਆ ਸੀ ਕੀ ਕਣਕ ਦੀ ਤੂੜੀ ਇੱਕ ਮਹੀਨੇ ਬਾਅਦ ਕਰਨ ਦਿੱਤੀ ਜਾਂਦੀ ਹੈ ਜਿਸ ਨੂੰ ਦੇਖ ਕੇ ਕਿਸਾਨ ਰੋਹ ਵਿੱਚ ਆ ਗਏ ਸਨ ਅਤੇ ਇਸ ਗੱਲ ਨੂੰ ਸੂਬਾ ਸਰਕਾਰ ਤੱਕ ਪਹੁੰਚਦੀ ਕੀਤੀ ਕਿ ਕਿਸਾਨ ਕਣਕ ਦੇ ਸੀਜਨ ਦੌਰਾਨ ਹੀ ਤੂੜੀ ਕਰਨਗੇ ਅਤੇ ਫਿਰ ਵਿਚਾਰ ਕਰਕੇ ਇਸ ਮਸਲੇ ਦਾ ਹੱਲ ਕੀਤਾ ਗਿਆ ।
                   ਇਸ ਧਰਨੇ ਦੀ ਅਗਵਾਈ ਰਣਜੀਤ ਸਿੰਘ ਬਲਾਕ ਸੰਗਰੂਰ ਨੇ ਕੀਤੀ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂ ਸਰੂਪ ਚੰਦ, ਸਰਦਾਰ ਸਿੰਘ, ਪੱਪੂ ਕਿਲਾ ਭਰੀਆਂ, ਅਮਰ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਰੂਪ ਸਿੰਘ, ਅਜੈਬ ਸਿੰਘ ਇਕਾਈ ਪ੍ਰਧਾਨ, ਬੰਤ ਸਿੰਘ ਗੁਰਮੇਲ ਸਿੰਘ ਅਤੇ ਪੰਜਾਬ ਆਗੂ ਜਸਵਿੰਦਰ ਸੋਮਾ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ ਆਦਿ ਹਾਜਰ ਸਨ ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …