ਧੂਰੀ, 9 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦੀਪਕ ਗਰਗ) – 30 ਅਪ੍ਰੈਲ ਤੋਂ ਨਿਰੰਕਾਰੀ ਭਵਨ ਧੂਰੀ ਦੇ ਇਕਾਂਤਵਾਸ ਵਿੱਚ ਰੱਖੇ 12 ਵਿਅਕਤੀਆਂ ਨੂੰ ਦੂਜੀ 
ਵਾਰ ਕੋਰੋਨਾ ਟੈਸਟ ਨੈਗਟਿਵ ਆਉਣ ‘ਤੇ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਸਬ ਇੰਸਪੈਕਟਰ ਦਰਸ਼ਨ ਸਿੰਘ ਦੀ ਹਾਜ਼ਰੀ ਵਿੱਚ ਉਹਨਾਂ ਦਾ ਸਨਮਾਨ ਕਰਨ ਉਪਰੰਤ ਘਰ ਭੇਜ ਦਿੱਤਾ ਗਿਆ ਹੈ।ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਵਿਅਕਤੀ ਉਦੈ ਸਿੰਘ ਦੇ 5 ਪਰਿਵਾਰਕ ਮੈਂਬਰ ਅਤੇ ਆਸ ਪਾਸ ਦੇ 7 ਵਿਅਕਤੀ ਉਸ ਦੇ ਸੰਪਰਕ ਵਿੱਚ ਆਉਣ ‘ਤੇ ਏਕਾਂਤਵਾਸ ਕੇਂਦਰ ਵਿੱਚ ਰਹਿ ਰਹੇ ਸਨ।ਮਿਸ਼ਨ ਦੇ ਸੰਯੋਜਕ ਬਾਬੂ ਵਿਨੋਦ ਕੁਮਾਰ ਨੇ ਦੱਸਿਆ ਕਿ ਇਕਾਂਤਵਾਸ ਕੇਂਦਰ ਵਿੱਚ ਜੋ 12 ਵਿਅਕਤੀ ਰਹਿ ਰਹੇ ਸਨ, ਉਹ ਪੂਰੀ ਤਰਾਂ ਤੰਦਰੁਸਤ ਹੋ ਕੇ ਆਪਣੇ ਘਰ ਜਾ ਰਹੇ ਹਨ।
Punjab Post Daily Online Newspaper & Print Media