Monday, August 24, 2026

ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਤੇ ਡਲਹੌਜੀ ਪਬਲਿਕ ਸਕੂਲ ਨੂੰ ਇਕਾਂਤਵਾਸ ਸੈਂਟਰ ਬਣਾਉਣ ਦੇ ਹੁਕਮ ਜਾਰੀ

ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰੰਘ ਖਹਿਰਾ ਨੇ ਇੱਕ ਹੁਕਮ ਜਾਰੀ ਕਰਦਿਆਂ ਕੋਰੋਨਾ ਮਹਾਂਮਾਰੀ ਦੇ Gurpreet S Dc 6ਵਿਸਥਾਰ ਨੂੰ ਰੋਕਣ ਲਈ ਅਤੇ ਪੀੜ੍ਹਤ / ਸ਼ੱਕੀ ਮਰੀਜ਼ਾਂ ਦੇ ਇਲਾਜ਼ ਨੂੰ ਮੁੱਖ ਰੱਖਦੇ ਹੋਏ ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਅਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਸਫਾਈ ਕਰਮਚਾਰੀ ਅਤੇ ਸਕੂਲ ਕੰਟੀਨ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਲਈ ਅਗਲੇ ਹੁਕਮਾਂ ਤੱਕ ਰਿਕੋਜਿਟ ਕੀਤਾ ਗਿਆ ਸੀ। ਹੁਣ ਜਾਰੀ ਹੁਕਮਾਂ ਵਿੱਚ ਸੋਧ ਕਰਦੇ ਹੋਏ ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਅਗਲੇ ਹੁਕਮਾਂ ਤੱਕ ਬਤੌਰ ਸਪੈਸ਼ਲ ਇਕਾਂਤਵਾਸ ਸੈਂਟਰ ਬਣਾਇਆ ਗਿਆ ਹੈ।

Check Also

ਸਿਹਤ ਵਿਭਾਗ ਵੱਲੋਂ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਜਾਗਰੂਕਤਾ ਲਈ ਟੀਮਾਂ ਰਵਾਨਾ

ਅੰੰਮ੍ਰਿਤਸਰ, 23 ਅਗਸਤ (ਜਗਸੀਪ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ ‘ਹਰ …