ਪਿੰਡ ਵੱਡੀ ਮਿਆਣੀ ਦੀਆਂ ਸੰਗਤਾਂ ਵੱਲੋਂ ਲੰਗਰ ਘਰ ਲਈ ਰਸਦਾਂ ਤੇ ਢਾਈ ਲੱਖ ਦੀ ਸੇਵਾ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਹਲਕਾ ਧਰਮਕੋਟ ਮੋਗਾ, ਨਾਭਾ
ਜਿਲ੍ਹਾ ਪਟਿਆਲਾ ਅਤੇ ਮਿਆਣੀ ਵੱਡੀ ਹੁਸ਼ਿਆਰਪੁਰ ਦੀਆਂ ਸੰਗਤਾਂ ਵੱਲੋਂ 1125 ਕੁਇੰਟਲ ਕਣਕ ਭੇਜੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਹਲਕਾ ਧਰਮਕੋਟ ਮੋਗਾ ਦੇ ਇੰਚਾਰਜ਼ ਜਥੇਦਾਰ ਤੋਤਾ ਸਿੰਘ ਅਤੇ ਹਲਕਾ ਨਾਭਾ ਤੋਂ ਹਲਕਾ ਇੰਚਾਰਜ਼ ਬਾਬੂ ਕਬੀਰ ਦਾਸ ਦੀ ਪ੍ਰੇਰਣਾ ਨਾਲ ਸਮੁੱਚੇ ਹਲਕੇ ਦੀਆਂ ਸੰਗਤਾਂ ਵੱਲੋਂ ਇਕੱਤਰ ਕੀਤੀ ਕਣਕ ਅੱਜ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਵਿਖੇ ਭੇਟ ਕੀਤੀ ਗਈ।ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਦੀ ਅਗਵਾਈ ਵਿੱਚ ਅਕਾਲ ਗੁਰਦੁਆਰਾ ਸਿੰਘ ਸਭਾ ਪਿੰਡ ਵੱਡੀ ਮਿਆਣੀ ਹੁਸ਼ਿਆਰਪੁਰ ਦੀਆ ਸੰਗਤਾਂ ਵਲੋਂ ਲੰਗਰ ਲਈ ਰਸਦਾਂ ਤੇ ਢਾਈ ਲੱਖ ਦੀ ਰਾਸ਼ੀ ਵੀ ਭੇਟਾ ਕੀਤੀ ਗਈ।
ਹਲਕਾ ਧਰਮਕੋਟ ਮੋਗਾ ਵੱਲੋਂ ਇਸ ਕਣਕ ਦੀ ਸੇਵਾ ਨਿਹਾਲ ਸਿੰਘ, ਸਰਪੰਚ ਦਰਸ਼ਨ ਸਿੰਘ, ਅੰਮ੍ਰਿਤਪਾਲ ਸਿੰਘ, ਅਜੀਤ ਪਾਲ ਸਿੰਘ, ਪੀ.ਏ ਜਗਸੀਰ ਸਿੰਘ, ਗੁਰਜਿੰਦਰ ਸਿੰਘ ਸਿੱਧੂ, ਨਾਭਾ ਹਲਕੇ ਤੋਂ ਹਲਕਾ ਇੰਚਾਰਜ਼ ਬਾਬੂ ਕਬੀਰ ਦਾਸ ਵਲੋਂ ਗੁਰਮੀਤ ਸਿੰਘ ਕੋਟ ਖੁਰਦ, ਹਰਭਜਨ ਸਿੰਘ ਬੱਲੇਵਾਲ, ਬਲਜਿੰਦਰ ਸਿੰਘ ਬੱਬੂ, ਅਨਿਲ ਗੁਪਤਾ, ਸਤਨਾਮ ਸਿੰਘ ਤੇ ਸੰਗਤਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ, ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ, ਸਾਬਕਾ ਪ੍ਰਧਾਨ ਪਰਦੂਮਨ ਸਿੰਘ, ਦਲੀਪ ਸਿੰਘ, ਅਜੀਤ ਸਿੰਘ ਨੇ ਕਰਵਾਈ।ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਲੈ ਕੇ ਪੁੱਜੀਆਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਵਲੋਂ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media