ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸਾਸਨ ਵੱਲੋਂ ਐਤਵਾਰ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਵਿਖੇ ਇਕਾਂਤਵਾਸ ਕੀਤੇ ਸ੍ਰੀ ਹਜੂਰ ਸਾਹਿਬ
ਯਾਤਰੀਆਂ ਅਤੇ ਡਰਾਇਵਰਾਂ ਕੰਡਕਟਰਾਂ ਵਿੱਚੋਂ 16 ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮੈਡੀਕਲ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਘਰ੍ਹਾਂ ਲਈ ਰਵਾਨਾ ਕਰ ਦਿੱਤਾ ਗਿਆ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਪਿਛਲੇ ਦਿਨ੍ਹਾਂ ਦੋਰਾਨ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਜਿਲ੍ਹਾ ਪਠਾਨਕੋਟ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਕਰੀਬ 21 ਵਿਅਕਤੀ, ਜਿਨ੍ਹਾਂ ਵਿੱਚ ਪੰਜਾਬ ਰੋਡਵੇਜ ਦੇ ਡਰਾਇਵਰ ਅਤੇ ਕੰਡਕਟਰ ਵੀ ਸ਼ਾਮਲ ਸਨ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਕੋਰਿਨਟਾਈਨ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਮੈਡੀਕਲ ਰਿਪੋਰਟ ਵਿੱਚ 2 ਲੋਕ ਕਰੋਨਾ ਪਾਜ਼ਟਿਵ ਪਾਏ ਗਏ ਸਨ ਅਤੇ 19 ਲੋਕ ਕਰੋਨਾ ਨੈਗੇਟਿਵ ਸਨ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਲਿਆਂਦਾ ਗਿਆ ਸੀ।ਇਨ੍ਹਾਂ 19 ਲੋਕਾਂ ਵਿੱਚੋਂ 16 ਲੋਕਾਂ ਨੂੰ ਆਪਣੇ ਆਪਣੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹੋਸਟਲ ਵਿੱਚ ਉਹ ਤਿੰਨ ਲੋਕ ਹਨ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਕਰੋਨਾ ਪਾਜ਼ਟਿਵ ਹਨ ਅਤੇ ਇਨ੍ਹਾਂ ਤਿੰਨ ਲੋਕਾਂ ਦੀ ਫਿਰ ਤੋਂ ਸੈਂਪਲਿੰਗ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਇਥੌਨ ਰਵਾਨਾ ਕੀਤੇ ਗਏ ਵਿਅਕਤੀ ਆਪਣੇ ਘਰ੍ਹਾਂ ਅੰਦਰ ‘ਚ ਜਾ ਕੇ ਵੀ 14 ਦਿਨ ਦਾ ਸਮਾਂ ਏਕਾਂਤਵਾਸ ਵਿੱਚ ਰਹਿਣਗੇ।
ਇਸ ਮੋਕੇ ਘਰ੍ਹਾਂ ਨੂੰ ਜਾ ਰਹੇ ਕੰਡਕਟਰ ਅਤੇ ਡਰਾਇਵਰਾਂ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਜਿਨ੍ਹਾਂ ਨੇ ਇਸ ਇਕਾਂਤਵਾਸ ਸਮੇਂ ਦੋਰਾਨ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media