ਗੁਰਦਾਸਪੁਰ, 11 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਦੀ ਰੋਕਥਾਮ ਨੂੰ ਮੁੱਖ ਰੱਖਦੇ ਹੋਏ ਜਿਲਾ ਗੁਰਦਾਸਪੁਰ ਵਿਚ ਜੇਰ ਧਾਰਾ 144 ਸੀ.ਆਰ.ਪੀ.ਸੀ
1973 ਅਧੀਨ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ।
ਇਸ ਜਿਲੇ ਦੇ ਵਸਨੀਕਾਂ ਨੂੰ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵੱੱੱੱਖ-ਵੱਖ ਦੁਕਾਨਦਾਰਾਂ ਦੀ ਯੂਨੀਅਨ ਦੇ ਪ੍ਰਧਾਨਾਂ ਨਾਲ ਸਮੇ ਸਮੇ ਸਿਰ ਵੀਡਿਓ ਕਾਨਫਰੰਸਾਂ ਕਰਨ ਉਪਰੰਤ ਉਹਨਾਂ ਵਲੋਂ ਦੁਕਾਨਾਂ ਨੂੰ ਖੋਲਣ ਸਬੰਧੀ ਕੈਟਾਗਿਰੀ ਵਾਈਜ ਵੰਡ ਅਤੇ ਸਮੇਂ ਸਬੰਧੀ ਸਹਿਮਤੀ ਪ੍ਰਗਟਾਈ ਗਈ।ਜਿਸ ਉਪਰੰਤ 10.05.2020 ਰਾਹੀਂ ਹੁਕਮ ਜਾਰੀ ਕੀਤੇ ਗਏ, ਜਿਨਾਂ ਰਾਹੀਂ ਦੁਕਾਨਾਂ ਨੂੰ ਖੋਲਣ ਸਬੰਧੀ ਕੈਟਾਗਿਰੀ ਵਾਈਜ, ਦਿਨਾਂ ਦੀ ਵੰਡ ਸਮੇਤ ਮਿਥੇ ਸਮੇਂ ਅਨੁਸਾਰ ਅਤੇ ਪੰਜਾਬ ਸਰਕਾਰ ਵਲੋਂ ਦੁਕਾਨਾਂ ਖੋਲਣ ਸਬੰਧੀ ਜਾਰੀ ਕੀਤੀ ਗਈ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਸਮੇਤ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ।
ਉਪ ਮੰਡਲ ਮੈਜਿਸਟਰੇਟ ਬਟਾਲਾ ਵਲੋ ਅੱਜ 11 ਮਈ ਨੂੰ ਆਪਣੀ ਹਦੂਦ ਅੰਦਰ ਪੈਂਦੀਆਂ ਦੁਕਾਨਾਂ ਦੀ ਚੈਕਿੰਗ, ਸਬੰਧਤ ਸਪੈਸ਼ਲ ਕਾਰਜਕਾਰੀ ਮੈਜਿਸਟਰੇਟਾਂ ਵਲੋਂ ਕਰਵਾਈ ਗਈ, ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁੱਝ ਦੁਕਾਨਦਾਰਾਂ ਵਲੋ ਦਿੱਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਕਰਫਿਊ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਬਟਾਲਾ ਵਲੋਂ ਉਕਤ ਹੁਕਮਾਂ ਦੇ ਸਡਿਊਲ ਅਨੁਕੂਲ ਦੁਕਾਨਾਂ ਨਾ ਖੋਲਣ ਸਬੰਧੀ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਪਰੰਤੂ ਕਿਸੇ ਦਾ ਜਵਾਬ ਤਸੱਲੀਬਖਸ਼ ਨਹੀ ਪਾਏ ਜਾਣ ਕਾਰਨ ਹੇਠ ਲਿਖੇ ਦੁਕਾਨਦਾਰਾਂ / ਦੁਕਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਰਿਲੈਕਸ਼ਨ ਰੱਦ ਕੀਤੀ ਜਾਂਦੀ ਹੈ ਅਤੇ ਇਹ ਦੁਕਾਨਾਂ 12.05.2020 ਤੋਂ 16.05.2020 ਤੱਕ ਸੀਲ/ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਅਵਤਾਰ ਜਨਰਲ ਸਟੋਰ ਬੱਸ ਸਟੈਡ ਬਟਾਲਾ ਤੈਅ ਕੀਤੇ ਗਏ ਦਿਨ ਤੋ ਬਿਨਾਂ ਦੁਕਾਨ ਖੋਲੀ ਗਈ ਸੀ, ਏ.ਐਸ ਟੇਲਰਿੰਗ, ਗੁਰਦਾਸਪੁਰ ਰੋਡ, ਬਟਾਲਾ ਤਹਿ ਕੀਤੇ ਗਏ ਦਿਨ ਤੋ ਬਿਨਾਂ ਦੁਕਾਨ ਖੋਲੀ ਗਈ ਸੀ, ਰਘਬੀਰ ਟੇਲਰ ਨਜਦੀਕ ਪੁਲਿਸ ਲਾਇਨ ਬਟਾਲਾ ਤੈਅ ਕੀਤੇ ਗਏ ਦਿਨ ਤੋ ਬਿਨਾਂ ਦੁਕਾਨ ਖੋਲੀ ਗਈ ਸੀ, ਭਾਟੀਆ ਕਲਾਥ ਹਾਊਸ ਨਜਦੀਕ ਕਾਹਨੂੰਵਾਨ ਚੌਕ ਬਟਾਲਾ ਤੈਅ ਕੀਤੇ ਗਏ ਦਿਨ ਤੋ ਬਿਨਾਂ ਦੁਕਾਨ ਖੋਲੀ ਗਈ ਸੀ, ਬੀ.ਆਰ ਟੇਲਰ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋ ਬਿਨਾਂ ਦੁਕਾਨ ਖੋਲੀ ਗਈ ਸੀ, ਕੋਮਲ ਬੁਟੀਕ ਕਾਹਨੂੰਵਾਨ ਰੋਡ ਬਟਾਲਾ ਤੈਅ ਕੀਤੇ ਗਏ ਦਿਨ ਤੋ ਬਿਨਾਂ ਦੁਕਾਨ ਖੋਲੀ ਗਈ ਸੀ ਅਤੇ ਪੋਲਟਰੀ ਫੀਡ, ਅਲੀਵਾਲ ਰੋਡ ਬਟਾਲਾ 03.00 ਵਜੇ ਤੋਂ ਬਾਅਦ ਦੁਕਾਨ ਖੋਲੀ ਗਈ ਸੀ
ਉਪਰੋਕਤ ਸਾਰੀਆਂ ਦੁਕਾਨਾਂ 12 ਮਈ ਤੋਂ 16 ਮਈ 2020 ਤਕ ਸੀਲ/ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਹੁਕਮ ਤੁਰੰਤ ਲਾਗੂ ਹੋਣਗੇ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media