ਲੁਧਿਆਣਾ, 13 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ
ਜ਼ਿਲਾ ਲੁਧਿਆਣਾ ਵਿੱਚ 5 ਨਵੇਂ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ।ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 4421 ਨਮੂਨੇ ਲਏ ਗਏ ਹਨ।ਜਿਨਾਂ ਵਿੱਚੋਂ 3867 ਨਮੂਨਿਆਂ ਦੇ ਨਤੀਜੇ ਨੈਗੇਟਿਵ ਪ੍ਰਾਪਤ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਪਾਜ਼ਟਿਵ ਮਾਮਲੇ 141 ਹਨ, ਜਦਕਿ 40 ਮਾਮਲੇ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ।ਹੁਣ ਤੱਕ 13 ਮਰੀਜ਼ ਠੀਕ ਹੋ ਚੁੱਕੇ ਹਨ।ਇਸ ਤੋਂ ਇਲਾਵਾ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ।
ਉਨਾਂ ਦੱਸਿਆ ਕਿ 5 ਮਰੀਜ਼ ਪਿੰਡ ਕੱਦੋਂ, ਦੋਰਾਹਾ, ਫੇਜ਼ 2 ਦੁਗਰੀ, ਮਿਲਰਗੰਜ ਅਤੇ ਹੈਬੋਵਾਲ (ਸ਼ਹਿਰ ਲੁਧਿਆਣਾ) ਨਾਲ ਸੰਬੰਧਤ ਹਨ।ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਵਿੱਚ 122 ਮਰੀਜ਼ਾਂ ਦਾ ਇਲਾਜ ਜਾਰੀ ਹੈ।ਉਨਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਨੇ 14 ਦਿਨਾਂ ਦਾ ਇਕਾਂਤਵਾਸ ਮੁਕੰਮਲ ਕਰ ਲਿਆ ਹੈ, ਉਨਾਂ ਦੇ ਨਮੂਨੇ ਵੀ ਭੇਜੇ ਗਏ ਹਨ।ਜੇਕਰ ਇਹ ਨਤੀਜੇ ਨੈਗੇਟਿਵ ਪ੍ਰਾਪਤ ਹੋ ਜਾਂਦੇ ਹਨ ਤਾਂ ਉਨਾਂ ਦਾ ਦੂਜਾ ਨਮੂਨਾ 24 ਘੰਟੇ ਬਾਅਦ ਲਿਆ ਜਾਵੇਗਾ। ਜੇਕਰ ਦੋਵੇਂ ਨਤੀਜੇ ਨੈਗੇਟਿਵ ਪ੍ਰਾਪਤ ਹੋ ਜਾਂਦੇ ਹਨ ਤਾਂ ਫਿਰ ਇਨਾਂ ਲੋਕਾਂ ਨੂੰ ਘਰਾਂ ਨੂੰ ਭੇਜ ਦਿੱਤਾ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media