ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਣਕ ਦੀ ਕਟਾਈ ਤੋਂ ਮਗਰੋਂ ਬਚੇ ਨਾੜ ਤੋਂ ਭਾਵੇਂ ਕਿਸਾਨ ਤੂੜੀ ਬਣਾ ਕੇ ਵੱਡਾ ਹਿੱਸਾ ਸਾਂਭ ਲੈਂਦੇ ਹਨ, ਪਰ
ਖੇਤਾਂ ਵਿਚ ਬਚਿਆ ਹੋਇਆ ਥੋੜ੍ਹਾ ਬਹੁਤਾ ਨਾੜ ਵੀ ਸਾੜਨ ਦੀ ਸਖਤ ਮਨਾਹੀ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਸ ਵਾਤਾਵਰਣ ਵਿਰੋਧੀ ਕੰਮ ਨੂੰ ਰੋਕਣ ਲਈ ਜਿਲ੍ਹੇ ਵਿੱਚ 30 ਟੀਮਾਂ ਗਠਿਤ ਕੀਤੀਆਂ ਹਨ। ਉਨਾਂ ਦੱਸਿਆ ਕਿ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਣਕ ਦਾ ਨਾੜ ਜਾਂ ਪਰਾਲੀ ਸਾੜਨ ਦੀ ਪੂਰਨ ਮਨਾਹੀ ਹੈ।ਰਿਮੋਟ ਸੈਂਸਿੰਗ ਦੀ ਰੋਜ਼ਾਨਾ ਰਿਪੋਰਟ ਆ ਰਹੀ ਹੈ। ਉਨਾਂ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਹਰਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਮਾਮਲੇ ਉਤੇ ਨਜ਼ਰ ਰੱਖਣ ਅਤੇ ਰੋਜ਼ਾਨਾ ਇਸ ਦੀ ਰਿਪੋਰਟ ਸਬੰਧਤ ਟੀਮਾਂ ਤੋਂ ਪ੍ਰਾਪਤ ਕਰਨ। ਉਨਾਂ ਦੱਸਿਆ ਕਿ ਕਾਨੂੰਨ ਅਨਸਾਰ ਜਿਸ ਕਿਸਾਨ ਦੇ ਖੇਤ ਵਿੱਚ ਅੱਗ ਲੱਗੇ, ਉਸ ਦਾ ਚਲਾਨ ਕੀਤਾ ਜਾਵੇ ਅਤੇ ਐਫ.ਆਈ.ਆਰ ਦਰਜ਼ ਕਰਵਾਉਣ ਤੋਂ ਇਲਾਵਾ ਉਸ ਦੇ ਇੰਦਰਾਜ ਲਾਲ ਸਿਆਹੀ ਨਾਲ ਦਰਜ ਕੀਤਾ ਜਾਵੇ।
ਉਨਾਂ ਕਿਹਾ ਕਿ ਪੂਰਾ ਸੰਸਾਰ ਇਸ ਸਮੇਂ ਕੋਰੋਨਾ ਦੀ ਭਿਆਨਕ ਮਹਾਮਾਰੀ ਦੌਰਾਨ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਨਾਲ-ਨਾਲ ਸਾਫ ਸੁਥਰੀ ਆਬੋ-ਹਵਾ ਦੀ ਵੀ ਲੋੜ ਹੈ ਅਤੇ ਨਾੜ ਨੂੰ ਲੱਗਣ ਨਾਲ ਧੂੰਆਂ ਕਮਜ਼ੋਰ ਫੇਫੜਿਆਂ ‘ਤੇ ਵੱਧ ਮਾਰ ਕਰਦਾ ਹੈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media