Monday, June 22, 2026

ਜਿਲ੍ਹੇ ’ਚ 5 ਨਵੇਂ ਮਾਮਲੇ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 6 ਹੋਈ-ਸਿਵਲ ਸਰਜਨ

ਨਵੇਂ ਮਾਮਲਿਆਂ ’ਚ ਦੋ ਕੇਸ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ

ਬੰਗਾ, 17 ਮਈ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਕੋਵਿਡ ਨਾਲ ਸਬੰਧਤ 5 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 6 ਹੋਈ ਹੈ।
          ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਆਏ ਇਨ੍ਹਾਂ 5 ਮਾਮਲਿਆਂ ’ਚੋਂ ਦੋ ਅਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ, ਜੋ ਕਿ ਇਥੇ ਮੰਡੇਰਾਂ ਪਿੰਡ ’ਚ ਆਏ ਹੋਏ ਸਨ।ਇਸੇ ਤਰ੍ਹਾਂ ਦੁਬਾਈ ਤੋਂ ਆਏ ਦੋਵੇਂ ਵਿਅਕਤੀ ਪਹਿਲਾਂ ਹੀ ਕੁਆਰਨਟੀਨ ਹਨ, ਜਦਕਿ ਪੰਜਵਾਂ ਮਾਮਲਾ ਪਹਿਲਾਂ ਹੀ ਸੀਲ ਕੀਤੇ ਹੋਏ ਪਿੰਡ ਗੁਣਾਚੌਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਨਾਲ ਸਬੰਧਤ ਦੋਵੇਂ ਮਾਮਲੇ ਸਟੇਟ ਨੋਡਲ ਅਫ਼ਸਰ ਨਾਲ ਵਿਚਾਰੇ ਗਏ ਹਨ ਅਤੇ ਇਹ ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਦੀ ਸੂਚੀ ’ਚ ਦਰਜ਼ ਕਰਨ ਲਈ ਆਖਿਆ ਗਿਆ ਹੈ।
             ਅੱਜ ਪਾਜ਼ਿਟਿਵ ਪਾਏ ਗਏ ਪੰਜ ਵਿਅਕਤੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾਂ ਕਲੇਰਾਂ ’ਚ ਬਣਾਏ ਆਈਸੋਲੇਸ਼ਨ ਵਾਰਡ ’ਚ ਭੇਜੇ ਗਏ ਹਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …