Wednesday, June 10, 2026

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਮਾਨਸਾ ਦੇ ਡੀ.ਗਿੱਲ ਚੇਅਰਮੈਨ ਤੇ ਅਰਸ਼ਦੀਪ ਚੋਟੀਆਂ ਪ੍ਰਧਾਨ ਬਣੇ

ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪੰਜਾਬ ਹਾਕਮ ਬੱਖਤੜੀਵਾਲਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਅਹੁੱਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਮਾਨਸਾ ਤੋਂ ਲੋਕ ਗਾਇਕ ਮੇਘਾ ਮਾਣਕ ਨੂੰ ਸਰਪ੍ਰਸਤ, ਸੰਗੀਤਕਾਰ ਡੀ.ਗਿੱਲ ਨੂੰ ਚੇਅਰਮੈਨ ਅਤੇ ਗਾਇਕ ਅਰਸ਼ਦੀਪ ਚੋਟੀਆਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ।ਮੰਚ ਦੇ ਨਵਨਿਯੁੱਕਤ ਪ੍ਰਧਾਨ ਅਰਸ਼ਦੀਪ ਚੋਟੀਆਂ ਨੇ ਮਾਨਸਾ ਇਕਾਈ ਲਈ ਸੀਨੀਅਰ ਮੀਤ ਪ੍ਰਧਾਨ ਗਾਇਕ ਹਰਜੀਤ ਜੋਗਾ, ਮੀਤ ਪ੍ਰਧਾਨ ਜਗਦੀਪ ਜੋਗਾ, ਖਜਾਨਚੀ ਬਿੱਕਰ ਮਸਤਾਨਾ, ਸਹਿ ਖਜਾਨਚੀ ਜਗਦੇਵ ਜੋਗਾ, ਮੁੱਖ ਸਲਾਹਕਾਰ ਗਾਇਕਾ ਹਰਮੀਤ ਜੱਸੀ, ਜਨਰਲ ਸਕੱਤਰ ਜੱਸੀ ਮਾਨ, ਪ੍ਰਚਾਰ ਸਕੱਤਰ ਗੁਸਤਾਖ ਔਲਖ ਆਦਿ ਨੂੰ ਅਹੁਦੇਦਾਰ ਬਣਾਇਆ ਗਿਆ ਹੈ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …