ਤਰਨ ਤਾਰਨ, 19 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਤਾਲਾਬੰੰਦੀ ਦੇ ਕਾਰਨ ਸਰਕਾਰੀ ਸਕੁਲਾਂ ਦੇ ਬੱਚਿਆਂ ਦੀ ਪੜਾਈ ਦੇ ਨੁਕਸਾਨ ਨੂੰ ਰੋਕਣ ਦੇ
ਵਾਸਤੇ ਡੀ.ਡੀ ਪੰਜਾਬੀ ਚੈਨਲ `ਤੇ ਪਾਠਕ੍ਰਮ/ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਹੈ।ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲਾ ਸਿੱਖਿਆ ਅਫਸਰਾਂ (ਸੈ. ਸਿ.)/ (ਐ. ਸਿ), ਸਮੂਹ ਬਲਾਕ ਪ੍ਰਾਇਮਰੀ ਅਫਸਰਾਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲ ਮੁਖੀ ਰੋਜ਼ਮਰਾ ਦੇ ਆਧਾਰ `ਤੇ ਇਨ੍ਹਾਂ ਪ੍ਰੋਗਰਾਮਾਂ ਦੀ ਫੀਡਬੈਕ ਪ੍ਰਾਪਤ ਕਰਨਗੇ ਅਤੇ ਇਸ ਯਕੀਨੀ ਬਣਾਉਣਗੇ ਕਿ ਸਬੰਧਿਤ ਅਧਿਆਪਕ ਵੀ ਇਹ ਪ੍ਰੋਗਰਾਮ ਦੇਖਣ ਅਤੇ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਰੱਖਣ।ਉਹਨਾਂ ਕਿਹਾ ਕਿ ਅਧਿਆਪਿਕ ਇਨਾਂ ਪ੍ਰੋਗਰਾਮਾਂ ਦਾ ਟਾਈਮ ਟੇਬਲ ਅਤੇ ਸੂਚੀ ਵਿਦਿਆਰਥੀਆਂ ਤੱਕ ਪਹੁੰਚਾਉਣਗੇ ਤਾਂ ਜੋ ਉਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ।ਉਨ੍ਹਾਂ ਵਿਦਿਆਰਥੀਆਂ ਦੀ ਪੜਾਈ ਦੇ ਲਈ ਸ਼ੁਰੂ ਕੀਤੇ ਅਭਿਆਨ ਦੀ ਸਫਲਤਾ ਲਈ ਜ਼ਿਲਾ ਅਫਸਰਾਂ ਤੋਂ ਲੈ ਅਧਿਆਪਕਾਂ ਤੱਕ ਸਾਰਿਆਂ ਨੂੰ ਤਾਲਮੇਲ ਬਣਾਉਣ ਲਈ ਨਿਰਦੇਸ਼ ਦਿੱਤੇ।
ਉਹਨਾਂ ਦੱਸਿਆ ਕਿ 19 ਮਈ ਤੋਂ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11.15 ਵਜੇ ਤੱਕ ਪਾਠਕ੍ਰਮ ਹੋਵੇਗਾ ਅਤੇ ਇਸ ਵਿੱਚ 10 ਵਜੇ ਤੋਂ 10.15 ਵਜੇ ਤੱਕ ਬਰੇਕ ਹੇਵੇਗੀ।ਇਸੇ ਤਰਾਂ ਹੀ ਦਸਵੀਂ ਜਮਾਤ ਲਈ ਟੈਲੀਕਾਸਟ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਹਹਿਰ 1.45 ਵਜੇ ਤੱਕ ਹੋਵੇਗਾ ਅਤੇ 12.45 ਵਜੇ ਤੋਂ 1.15 ਵਜੇ ਤੱਕ ਬਰੇਕ ਹੋਵੇਗੀ।ਉਹਨਾਂ ਦੱਸਿਆ ਕਿ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਟੈਲੀਕਾਸ ਸਮਾਂ ਬਾਅਦ ਦੁਪਹਿਰ 1.45 ਵਜੇ ਤੋਂ 2.45 ਵਜੇ ਤੱਕ ਹੋਵੇਗਾ।
ਉਹਨਾਂ ਦੱਸਿਆ ਕਿ ਡੀ.ਡੀ ਪੰਜਾਬੀ ਚੈਨਲ ਫਰੀ ਡਿਸ਼ `ਤੇ 22 ਨੰਬਰ ਚੈਨਲ, ਏਅਰਟੈਲ ਡਿਸ਼ 572, ਵੀਡੀਓਕੋਨ ਡੀ 2 ਐਚ 784 ਨੰਬਰ, ਟਾਟਾ ਸਕਾਈ 1949, ਫਾਸਟਵੇਅ ਕੇਬਲ 71, ਡਿਸ਼ ਟੀ.ਵੀ 1169, ਸੰਨ ਡਾਇਰੈਕਟ ਦੇ 670 ਅਤੇ ਰਿਲਾਇੰਸ ਬਿੱਗ ਟੀ.ਵੀ ਦੇ 950 ਨੰਬਰ ਚੈਨਲਾਂ `ਤੇ ਆਵੇਗਾ।
ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਪੜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀ.ਵੀ ਰਾਹੀਂ 20 ਅਪ੍ਰੈਲ 2020 ਤੋਂ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ.ਟੀ.ਐਚ ਚੈਨਲ ਰਾਹੀਂ ਪ੍ਰਾਠਕ੍ਰਮ/ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ।ਇਹ ਡੀ.ਡੀ ਫਰੀ ਡਿਸ਼ ਦੇ 117 ਨੰਬਰ ਚੈਨਲ ਅਤੇ ਡਿਸ਼ ਟੀ.ਵੀ ਦੇ 939 ਨੰਬਰ ਚੈਨਲ `ਤੇ ਚਲਾਏ ਜਾ ਰਹੇ ਹਨ।7ਵੀਂ ਜਮਾਤ ਲਈ ਇਹ ਟੈਲੀਕਾਸਟ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ।ਇਸੇ ਤਰਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media