Saturday, July 25, 2026

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਲਗਾਈ ਗਈ ‘ਸੈਨੇਟਾਈਜੇਸ਼ਨ ਟਨਲ’

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਤਹਿਤ ‘ਸੈਨੇਟਾਈਜੇਸ਼ਨ ਟਨਲ’ ਲਗਾਈ ਗਈ।ਕਾਲਜ ਮੈਨੇਜ਼ਮੈਂਟ ਵਲੋਂ ਜਾਰੀ ਹਦਾਇਤਾਂ ਉਪਰੰਤ ਪਿ੍ਰੰਸੀਪਲ ਡਾ. ਆਰ.ਕੇ ਧਵਨ ਦੁਆਰਾ ਲਗਾਈ ਗਈ ਇਸ ਸੈਨੇਟਾਈਜੇਸ਼ਨ ਮਸ਼ੀਨ ਕਾਲਜ ਦੇ ਮੁੱਖ ਦੁਆਰ ਨਾਲ ਸਥਾਪਿਤ ਕੀਤਾ ਗਿਆ ਹੈ।
               ਪ੍ਰਿੰ: ਡਾ. ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਹ ਉਚਿੱਤ ਉਪਰਾਲਾ ਕਾਲਜ ਤਰਫ਼ੋ ਕੀਤਾ ਗਿਆ ਹੈ ਅਤੇ ਜ਼ਿਲ੍ਹੇ ’ਚ ਇਹ ਪਹਿਲੀ ਨਾਮਵਰ ਵਿੱਦਿਅਕ ਸੰਸਥਾ ਜਿਥੇ ਸੈਨੇਟਾਈਜੇਸ਼ਨ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ਭਰ ’ਚ ਕੋਵਿਡ19 ਦਾ ਕਹਿਰ ਜਾਰੀ ਹੈ ਅਤੇ ਇਸ ਨਾਜ਼ੁਕ ਸਥਿਤੀ ’ਚ ਹਰੇਕ ਸੁਰੱਖਿਆ ਨੂੰ ਯਕੀਨੀ ਬਣਾਉਣ ਕਾਲਜ ਦਾ ਮੁੱਢਲਾ ਫ਼ਰਜ਼ ਹੈ।ਇਸੇ ਮਕਸਦ ਤਹਿਤ ਸਟਾਫ਼ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੇ ਦਾਖਲੇ ਲਈ ਉਚਿੱਤ ਪ੍ਰਬੰਧ ਕੀਤਾ ਗਿਆ ਹੈ।
              ਇਸੇ ਦੌਰਾਨ ਛੀਨਾ ਨੇ ਪ੍ਰਿੰਸੀਪਲ ਡਾ. ਧਵਨ ਵਲੋਂ ਸੈਨੇਟਾਈਜੇਸ਼ਨ ਟਨਲ ਲਗਾਏ ਜਾਣ ਦੇ ਕੀਤੇ ਗਏ ਕਾਰਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਨੇਜ਼ਮੈਂਟ ਵਲੋਂ ਬਾਕੀ ਵਿਦਿਅਕ ਅਦਾਰਿਆਂ ’ਚ ਵੀ ਜਰੂਰਤ ਮੁਤਾਬਿਕ ਸੈਨੇਟਾਈਜੇਸ਼ਨ ਟਨਲ ਲਗਾ ਦਿੱਤਾ ਜਾਵੇਗਾ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …