Friday, September 25, 2026

ਜਿਲ੍ਹੇ ਵਿੱਚ ਐਕਟਿਵ ਮਾਮਲੇ ਹੋਏ ਜ਼ੀਰੋ – ਡੀ.ਸੀ

ਰਹਿੰਦੇ ਦੋ ਮਰੀਜ਼ਾਂ ਨੂੰ ਪੀ.ਜੀ.ਆਈ ਤੋਂ ਮਿਲੀ ਛੁੱਟੀ

ਐਸ.ਏ.ਐਸ ਨਗਰ, 21 ਮਈ (ਪੰਜਾਬ ਪੋਸਟ ਬਿਊਰੋ) – ਸਥਿਤੀ ਦੇ ਤੇਜ਼ੀ ਨਾਲ ਆਮ ਵਾਂਗ ਹੋਣ ਦੇ ਸਬੂਤ ਵਜੋਂ, ਰਹਿੰਦੇ ਦੋ ਕੋਰੋਨਾ ਵਾਇਰਸ ਪਾਜ਼ਟਿਵ ਮਰੀਜ਼ਾਂ ਨੂੰ ਅੱਜ ਪੀ.ਜੀ.ਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ।
             ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਿੱਚ ਇੱਕ 30 ਸਾਲਾਂ ਦਾ ਪੁਰਸ਼ ਹੈ, ਜੋ ਨਯਾਗਾਓਂ ਦਾ ਰਹਿਣ ਵਾਲਾ ਹੈ, ਜਦੋਂਕਿ ਦੂਜੀ ਮਿਲਖ ਪਿੰਡ ਦੀ 24 ਸਾਲਾ ਮਹਿਲਾ ਹੈ।
                 ਹੁਣ ਜਿਲ੍ਹੇ ਵਿਚ ਐਕਟਿਵ ਮਾਮਲੇ ਜ਼ੀਰੋ ਹੋ ਗਏ ਹਨ, ਭਾਵ ਜਿਲ੍ਹੇ ਵਿਚ ਕੋਈ ਐਕਟਿਵ ਕੇਸ ਨਹੀਂ ਬਚਿਆ। ਜਿਲ੍ਹਾ ਸਿਹਤ ਅਥਾਰਟੀਆਂ ਦੀ ਸ਼ਲਾਘਾ ਕਰਦਿਆਂ ਡੀ.ਸੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸੱਚੇ ਕੋਰੋਨਾ ਯੋਧਿਆਂ ਵਜੋਂ ਕੰਮ ਕੀਤਾ ਹੈ।ਹੁਣ ਜਿਲ੍ਹੇ ਵਿੱਚ ਤਿੰਨ ਮੌਤਾਂ ਨਾਲ ਛੁੱਟੀ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 102 ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …