ਗੁਰਦਾਸਪੁਰ, 21 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਬਿਮਾਰੀ
ਦੇ 2258 ਸ਼ੱਕੀ ਮਰੀਜ਼ਾਂ ਵਿਚੋਂ 2118 ਦੀ ਰਿਪੋਰਟ ਨੈਗਟਿਵ ਆਈ ਹੈ, 130 ਕੋਰੋਨਾ ਪੀੜਤ ਅਤੇ 10 ਸੈਂਪਲ ਰਿਜੈਕਟ ਹੋਏ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ 130 ਕੋਰੋਨਾ ਪੀੜਤਾਂ ਵਿਚੋਂ 01 ਵਿਅਕਤੀ ਪਿੰਡ ਭੈਣੀ ਪਸਵਾਲ ਦੀ ਮੋਤ ਹੋ ਚੁੱਕੀ ਹੈ ਅਤੇ 122 ਘਰਾਂ ਨੂੰ ਭੇਜੇ ਗਏ ਹਨ (114 ਠੀਕ ਹੋਏ ਹਨ, 08 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)। 07 ਪੀੜਤ ਜਿਨਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ, ਪਰ ਉਨਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।02 ਪੀੜਤ ਧਾਰੀਵਾਲ ਅਤੇ 05 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।
ਉਨਾਂ ਦੱਸਿਆ ਕਿ ਅੱਜ ਬਟਾਲਾ ਸਬ ਡਵੀਜ਼ਨ ਵਿਚ ਰਹਿਣ ਵਾਲੀਆਂ 04 ਗਰਭਵਤੀ ਔਰਤਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਪਰ ਉਨਾਂ ਵਿਚ ਵੀ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।
ਇਸ ਤੋਂ ਪਹਿਲਾਂ 03 ਪੀੜਤਾਂ ਵਿੱਚ, ਇਕ ਔਰਤ ਤੇ ਨੌਜਵਾਨ ਪਿੰਡ ਠੀਕਰੀਵਾਲ ਬਲਾਕ ਕਾਹਨੂੰਵਾਨ ਦੇ ਹਨ, ਜੋ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪੀੜਤ ਦੇ ਸੰਪਰਕ ਵਿਚ ਆਏ ਸਨ ਅਤੇ ਇਕ ਬਟਾਲਾ ਨਜ਼ਦੀਕ ਪਿੰਡ ਹਰੁਪਰਾ ਦਾ ਵਿਅਕਤੀ ਹੈ, ਜੋ ਦੂਸਰੇ ਰਾਜ ਵਿਚੋਂ ਇਥੇ ਆਇਆ ਹੈ।ਇਹ ਤਿੰਨੇ ਤੰਦਰੁਸਤ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media