Sunday, August 2, 2026

ਆਯੂਸ਼ ਵਿਭਾਗ ਨੇ ਕੀਤੀ ਇਮਊਨਿਟੀ ਬੂਸਟਰ ਦੀ ਵੰਡ

ਭੀਖੀ, 22 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਵਾਸਤੇ ਮਨੁੱਖੀ ਸਰੀਰ ਦੀ ਅੰਦਰੂਨੀ ਸਮਰੱਥਾ ਮਜ਼ਬੂਤ ਕਰਨ ਲਈ ਆਯੂਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਿਤ ਤੇ ਹਿਊਮੋਪੈਥਿਕ ਵਿਭਾਗ ਵਲੋਂ ਸਥਾਨਕ ਵਾਰਡ ਨੰਬਰ-4 ਵਿਖੇ ਇਮਊਨਿਟੀ ਬੂਸਟਰ ਦੀ ਜਨਤਕ ਵੰਡ ਕੀਤੀ ਗਈ।ਜਿਲ੍ਹਾ ਹਿਊਮੋਪੈਥਿਕ ਅਫਸਰ ਡਾ. ਸੁਰਿੰਦਰ ਕੌਰ ਸਿੰਧੂ ਨੇ ਲੋਕਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਕੋਰੋਨਾ ਦੇ ਟਾਕਰੇ ਲਈ ਖਣਿਜ਼ ਅਤੇ ਵਿਟਾਮਿਨ ਭਰਪੂਰ ਖੁਰਾਕ ਲੈਣ ਦੇ ਨਾਲ-ਨਾਲ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ, ਸਰੀਰਕ ਫਾਸਲਾ ਦੇ ਨਾਲ-ਨਾਲ ਹੱਥਾਂ ਨੂੰ ਦਿਨ ਵਿੱਚ ਕਈ ਵਾਰ ਸਾਬਣ ਨਾਲ ਸਾਫ ਕੀਤਾ ਜਾਵੇ ਅਤੇ ਘਰਾਂ ਦੀ ਸ਼ਫਾਈ ਖਾਸ ਕਰ ਪੈਖ਼ਾਨੇ ਦੀ ਸ਼ਫਾਈ ਦਾ ਉਚੇਚਾ ਧਿਆਨ ਰੱਖਿਆ ਜਾਵੇ।
               ਇਸ ਮੌਕੇ ਐਡਵੋਕੇਟੋ ਮਨੋਜ ਕੁਮਾਰ ਸਿੰਗਲਾ (ਰੌਕੀ) ਐਮ.ਸੀ ਵਾਰਡ ਨੰ. 4 ਨੇ ਕਿਹਾ ਕਿ ਇਸ ਬਿਪਤਾ ਦੇ ਸਮੇਂ ਵਿੱਚ ਨਗਰ ਪੰਚਾਇਤ ਪ੍ਰਸ਼ਾਸਨ ਅਤੇ ਲੋਕਾਂ ਦਰਮਿਆਨ ਸੰਪਕਰ ਕੜ੍ਹ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਸਿਹਤ ਵਿਭਾਗ ਨੂੰ ਹਰ ਤਰ੍ਹਾਂ ਦੇ ਸਹਿਯੋਗ ਲਈ ਉਹ ਹਮੇਸ਼ਾਂ ਤਤਪਰ ਹਨ।ਇਸ ਮੌਕੇ ਐਸ.ਐਮ.ਓ ਆਯੂਸ਼ ਡਾ. ਗੁਰਤੇਜ ਸਿੰਘ ਤੋਂ ਇਲਾਵਾ ਜਗਤਾਰ ਸਿੰਘ ਸ਼ੁਸੀਲ ਕੁਮਾਰ ਅਤੇ ਸੁਖਜਿੰਦਰ ਕੌਰ ਆਦਿ ਮੋਜ਼ੂਦ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …