Thursday, July 9, 2026

ਕੋਰੋਨਾ ਤੋਂ ਬੇਖੌਫ ਕਈ ਦੁਕਾਨਦਾਰ ਤੇ ਰੇਹੜੀ ਵਾਲੇ ਪ੍ਰਸਾਸ਼ਨ ਦੇ ਹੁਕਮਾਂ ਦੀਆਂ ਉਡਾ ਰਹੇ ਹਨ ਧੱਜੀਆਂ?

ਸਾਰਿਆਂ ਲਈ ਬਰਾਬਰ ਕਾਨੂੰਨ ਬਣਾਉਣ ਦੀ ਮੰਗ ਕਰਨ ਲੱਗੇ 95% ਪੀੜਤ ਦੁਕਾਨਦਾਰ
ਧੂਰੀ, 23 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੰਮੇਂ ਸਮੇਂ ਤੋਂ ਬੰਦ ਪਏ ਕਾਰੋਬਾਰਾਂ ਨੂੰ ਸਰਕਾਰੀ ਹੁਕਮਾਂ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਦੁਕਾਨਾਂ ਆਦਿ ਖੋਲ੍ਹਣ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ਾਂ ਹੇਠ ਢਾਬਿਆਂ, ਹੋਟਲਾਂ ਅਤੇ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ ਆਦਿ ਦੇ ਮਾਲਕਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਬਰਗਰ, ਟਿੱਕੀ, ਭੱਲੇ, ਗੋਲਗੱਪੇ, ਸਮੋਸੇ, ਕਚੋਰੀਆਂ, ਪੂਰੀਆਂ, ਰੋਟੀ-ਸਬਜ਼ੀ ਆਦਿ ਦੀ ਪੈਕਿੰਗ ਕਰਕੇ ਸਿਰਫ ਹੋਮ ਡਲਿਵਰੀ ਦੀ ਇਜਾਜਤ ਦਿੱਤੀ ਹੋਈ ਹੈ।ਪ੍ਰੰਤੂ ਕੋਰੋਨਾ ਮਹਾਂਮਾਰੀ ਤੋਂ ਬੇਖੌਫ ਕਈ ਦੁਕਾਨਦਾਰਾਂ ਅਤੇ ਰੇਹੜੀ ਵਾਲ਼ਿਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੋਕਾਂ ਨੂੰ ਅੰਦਰ ਬਿਠਾ ਕੇ ਚੀਜ਼ਾਂ ਖਵਾਉਣ ਵਾਲਿਆਂ ਖਿਲਾਫ ਕਿਸੇ ਕਿਸਮ ਦੀ ਪ੍ਰਸ਼ਾਸਨਿਕ ਕਾਰਵਾਈ ਨਾ ਹੋਣ ਨੂੰ ਲੈ ਕੇ ਸ਼ਹਿਰ ਦੇ 95% ਦੁਕਾਨਦਾਰਾਂ ਅਤੇ ਰੇਹੜੀ ਵਾਲ਼ਿਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।ਹਲਵਾਈ ਕਿੱਤੇ ਨਾਲ ਜੁੜੇ ਇੱਕ ਦੁਕਾਨਦਾਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਬੀਤੇ ਦਿਨੀਂ ਕੁੱਝ ਖਾਣ-ਪੀਣ ਵਾਲੀਆਂ ਰੇਹੜੀਆਂ ਅਤੇ ਹਲਵਾਈਆਂ ਨੂੰ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨੇ ਦੁਕਾਨਾਂ, ਹੋਟਲਾਂ ਅਤੇ ਰੇਹੜੀਆਂ ਆਦਿ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਹੋਮ ਡਲਿਵਰੀ ਕਰਨ ਦੀ ਸ਼ਰਤਾਂ ਸਹਿਤ ਛੁਟ ਦਿੱਤੀ ਸੀ।ਲ਼ੇਕਿਨ ਕੁੱਝ ਲੋਕਾਂ ਵੱਲੋਂ ਹਦਾਇਤਾਂ ਦੀ ਖੁੱਲੇਆਮ ਕੀਤੀ ਜਾ ਰਹੀ ਉਲੰਘਣਾ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਉਠ ਰਹੀ ਹੈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …