Thursday, July 9, 2026

ਵਪਾਰ ਮੰਡਲ ਦੇ ਆਗੂਆਂ ਨੇ ਬਿਜਲੀ ਦੇ ਭਾਰੀ-ਭਰਕਮ ਬਿਲਾਂ ਨੂੰ ਲੈ ਕੇ ਜਤਾਇਆ ਰੋਸ

ਧੂਰੀ, 23 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਵਪਾਰ ਮੰਡਲ ਧੂਰੀ ਦੀ ਇੱਕ ਮੀਟਿੰਗ ਵਿਕਾਸ ਜੈਨ ਅਤੇ ਪਵਨ ਕੁਮਾਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ

ਧੂਰੀ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਵਪਾਰੀ ਆਗੂਆਂ ਨੇ ਸੂਬਾ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਗਾਏ ਗਏ ਕਰਫਿਊ ਦੌਰਾਨ ਵਪਾਰੀਆਂ ਦਾ ਪੂਰਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ।ਬੰਦ ਪਏ ਕਾਰੋਬਾਰਾਂ ਦੇ ਬਾਵਜ਼ੂਦ ਵੀ ਵਪਾਰੀਆਂ ਵੱਲੋਂ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਨ ਯਕੀਨੀ ਬਣਾਉਣ ਲਈ ਉਹਨਾਂ ਨੂੰ ਜਥੇਬੰਦੀ ਦੇ ਫੈਸਲੇ ਮੁਤਾਬਿਕ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਗੱਲ ਦੀ ਮਾਰ ਵਪਾਰੀਆਂ ਨੂੰ ਝੱਲਣੀ ਪੈ ਰਹੀ ਹੈ।ਇਸ ਦੇ ਨਾਲ ਕਾਰੋਬਾਰ ਬੰਦ ਰਹਿਣ ਕਾਰਨ ਦੁਕਾਨਾਂ, ਫੈਕਟਰੀਆਂ ਆਦਿ ‘ਚ ਬਿਜ਼ਲੀ ਦੀਆਂ ਨਾ-ਮਾਤਰ ਯੂਨਿਟਾਂ ਦੀ ਖੱਪਤ ਹੀ ਹੋਈ ਹੈ।ਪ੍ਰੰਤੂ ਇਸ ਦੇ ਬਾਵਜ਼ੂਦ ਬਿਜਲੀ ਵਿਭਾਗ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਦਿਆਂ ਐਵਰੇਜ਼ ਮੁਤਾਬਿਕ ਬਿਜ਼ਲੀ ਬਿਲ ਵਸੂਲਣੇ ਸ਼ੁਰੂ ਕਰਕੇ ਵਪਾਰੀਆਂ ਦੇ ਜ਼ਖਮਾਂ ‘ਤੇ ਹੋਰ ਨਮਕ ਛਿੜਕਣ ਵਾਲਾ ਕੰਮ ਕੀਤਾ ਹੈ।
              ਵਪਾਰੀਆਂ ਨੇ ਬਿਜ਼ਲੀ ਬੋਰਡ ਦੇ ਐਕਸੀਅਨ ਮਨੋਜ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਐਵਰੇਜ਼ ਬਿਲਾਂ ਵਾਲੇ ਫੈਸਲੇ ਨੂੰ ਵਾਪਸ ਲੈ ਕੇ ਖੱਪਤ ਹੋਏ ਯੂਨਿਟਾਂ ਦੀ ਮਹੀਨਾਵਾਰ ਰੀਡਿੰਗ ਲੈ ਕੇ ਬਿਲ ਬਣਾਉਣ ਦੇ ਸਰਕਾਰ ਆਦੇਸ਼ ਜਾਰੀ ਕਰਕੇ ਵਪਾਰੀ ਵਰਗ ਨੂੰ ਬਣਦੀ ਰਾਹਤ ਦੇਵੇ।

Check Also

ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ 17 ਜੁਲਾਈ ਨੂੰ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ …