ਲੌਂਗੋਵਾਲ, 25 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਚਪੜੌਦਾ ਵਿਖੇ ਚੋਰੀ ਕਣਕ ਦੀਆਂ ਬੱਲੀਆਂ ਵੱਢਣ ਤੇ ਕੱਢਣ ਲਈ ਅਮਰਗੜ੍ਹ ਪੁਲਿਸ ਵਲੋਂ 7
ਜਣਿਆਂ ‘ਤੇ ਕੀਤੇ ਪਰਚੇ ਦਾ ਮਾਮਲਾ ਐਸ.ਸੀ ਕਮਿਸ਼ਨ ਕੋਲ ਪਹੁੰਚ ਗਿਆ ਸੀ।ਜਿਥੇ ਪੀੜਤ ਧਿਰ ਵਲੋਂ ਪਰਚਾ ਕੈਂਸਲ ਕਰਨ ਦੀ ਅਪੀਲ ਕੀਤੀ ਗਈ, ਉਥੇ ਹੀ ਉਨ੍ਹਾਂ ਵਲੋਂ ਵਿਰੋਧੀ ਧਿਰ ‘ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਆਧਾਰ ‘ਤੇ ਪਰਚਾ ਦਰਜ਼ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।ਜਿਸ ਕਰ ਕੇ ਇਹ ਪੂਰਾ ਮਾਮਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ।
ਪਿਛਲੇ ਦਿਨੀਂ ਐਸ.ਸੀ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਵਲੋਂ ਵੀ ਪਿੰਡ ਪਹੁੰਚ ਕੇ ਦੋਵੇਂ ਧਿਰਾਂ ਦੇ ਪੱਖ ਸੁਣੇ ਗਏ ਸਨ।ਤਾਜ਼ੇ ਮਾਮਲੇ ਅਨੁਸਾਰ ਪਰਚਾ ਦਰਜ਼ ਕਰਵਾਉਣ ਵਾਲੀ ਧਿਰ ਵਲੋਂ ਲ਼ਿਆਂਦੀ ਇੱਕ ਗਵਾਹ ਮਨਜੀਤ ਕੌਰ ਪਤਨੀ ਜਰਨੈਲ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਕੋਠੇ ਦੀ ਛੱਤ ‘ਤੇ ਖੜ੍ਹ ਕੇ ਸਬੰਧਤ ਔਰਤਾਂ ਨੂੰ ਬੱਲੀਆਂ ਵੱਢਦਿਆਂ ਆਪਣੇ ਅੱਖੀਂ ਦੇਖਿਆ ਹੈ।ਪੂਰੇ ਮਾਮਲੇ ਦੀ ਤਹਿ ਤੱਕ ਪਹੁੰਚਣ ਤੇ ਗਵਾਹ ਮਨਜੀਤ ਕੌਰ ਦੇ ਬਿਆਨ ਦਰਜ਼ ਕਰਨ ਡੀ.ਐਸ.ਪੀ ਰੋਸ਼ਨ ਲਾਲ ਸਪੈਸ਼ਲ ਬ੍ਰਾਂਚ ਸੰਗਰੂਰ ਵਿਸ਼ੇਸ਼ ਤੌਰ ‘ਤੇ ਪਿੰਡ ਚਪੜੌਦਾ ਪਹੁੰਚੇ।
ਜਿਥੇ ਉਹ ਉਸ ਖੇਤ ਵੀ ਗਏ ਜਿਥੋਂ ਬੱਲੀਆਂ ਵੱਢੀਆਂ ਗਈਆਂ ਸਨ ਅਤੇ ਉਸ ਕੋਠੇ ਉਪਰ ਚੜ੍ਹ ਕੇ ਉਸ ਖੇਤ ਨੂੰ ਵੀ ਦੇਖਿਆ ਜਿਥੋਂ ਗਵਾਹ ਮਨਜੀਤ ਕੌਰ ਵਲੋਂ ਬੱਲੀਆਂ ਵਢਦੀਆਂ ਹੋਈਆਂ ਔਰਤਾਂ ਨੂੰ ਦੇਖਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਉਨ੍ਹਾਂ ਉਹ ਜਗ੍ਹਾ ਵੀ ਦੇਖੀ ਜਿਥੇ ਥਰੈਸ਼ਰ ਲਗਾ ਕੇ ਬੱਲੀਆਂ ਕੱਢੀਆਂ ਗਈਆਂ।
ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਰੋਸ਼ਨ ਲਾਲ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।ਜਿਸ ਦੇ ਆਧਾਰ ‘ਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ, ਜਲਦ ਹੀ ਅਮਲ ਵਿੱਚ ਲਿਆਂਦੀ ਜਾਵੇਗੀ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media