Tuesday, September 29, 2026

ਦੋ ਹਫ਼ਤਿਆਂ ਬਾਅਦ ਜਿਲ੍ਹੇ ‘ਚ ਇਕ ਹੋਰ ਕੋੋਰੋਨਾ ਪਾਜ਼ਟਿਵ ਕੇਸ ਆਇਆ ਸਾਹਮਣੇ

ਨਯਾਗਾਓਂ ਦੀ ਇਕ ਮਹਿਲਾ ਪਾਜ਼ਟਿਵ ਪਾਈ ਗਈ
ਐਸ.ਏ.ਐਸ ਨਗਰ, 25 ਮਈ (ਪੰਜਾਬ ਪੋਸਟ ਬਿਊਰੋ) – ਦੋ ਹਫਤਿਆਂ ਦੇ ਬਾਅਦ, ਜਿਲੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਨਵਾਂ ਪਾਜ਼ਟਿਵ ਕੇਸ ਸਾਹਮਣੇ ਆਇਆ ਹੈ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਤਾਜ਼ਾ ਮਾਮਲਾ ਇੱਕ 29 ਸਾਲਾ ਮਹਿਲਾ ਦਾ ਹੈ, ਜੋ ਨਯਾਗਾਓਂ ਦੇ ਆਦਰਸ਼਼ ਨਗਰ ਦੀ ਵਸਨੀਕ ਹੈ। ਉਸ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਸੈਕਟਰ-16 ਵਿੱਚ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ।ਉਸ ਨੂੰ ਪਹਿਲਾਂ ਬਿਮਾਰੀ ਨਹੀਂ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …