Wednesday, August 12, 2026

ਜਿਲ੍ਹਾ ਪਠਾਨਕੋਟ ਦੇ ਤਿੰਨ ਪਿੰਡਾਂ ਦੇ 410 ਸਮਾਰਟ ਕਾਰਡ ਹੋਲਡਰਾਂ ਨੂੰ ਵੰਡੀ ਕਣਕ ਤੇ ਦਾਲ

ਵਿਧਾਇਕ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤੀ ਗਈ ਰਾਸ਼ਨ ਡਿਪੂਆਂ ਦੀ ਜਾਂਚ

ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵੱਖ ਵੱਖ ਪਿੰਡਾਂ ਵਿੱਚ ਸਥਿਤ ਰਾਸਨ ਡਿਪੂਆਂ ਤੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੇਣ ਦੀ ਪ੍ਰੀਕਿਆ ਪਿਛਲੇ ਦਿਨ੍ਹਾਂ ਤੋਂ ਸੁਰੂ ਕੀਤੀ ਹੋਈ ਹੈ ਜਿਸ ਅਧੀਨ ਅੱਜ ਵੀ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੇ ਹਿਸਾਬ ਨਾਲ 15 ਕਿਲੋ ਕਣਕ ਅਤੇ ਪ੍ਰਤੀ ਸਮਾਰਟ ਕਾਰਡ ਹੋਲਡਰ ਨੂੰ ਤਿੰਨ ਕਿਲੋਂ ਚਨੇ ਦੀ ਦਾਲ ਵੰਡੀ ਗਈ ਹੈ।ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਹਾੜਾ, ਕਥਲੋਰ ਅਤੇ ਫਿਰੋਜਪੁਰ ਕਲ੍ਹਾ ਵਿੱਚ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੰਡੀ ਗਈ ਹੈ।
                 ਪਿੰਡ ਹਾੜਾ ਦੀ ਸਰਪੰਚ ਪਲਵੀ ਠਾਕੁਰ ਦੀ ਨਿਗਰਾਨੀ ਵਿੱਚ 80 ਸਮਾਰਟ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੀ 15-15 ਕਿਲੋ ਕਣਕ ਦੀ ਵੰਡ ਕੀਤੀ ਗਈ ਅਤੇ ਪ੍ਰਤੀ ਕਾਰਡ ਹੋਲਡਰ ਨੂੰ ਤਿੰਨ ਮਹੀਨੇ ਦੀ ਤਿੰਨ ਤਿੰਨ ਕਿਲੋ ਚਨੇ ਦੀ ਦਾਲ ਦੀ ਵੰਡ ਕੀਤੀ ਗਈ।ਇਸੇ ਹੀ ਤਰ੍ਹਾਂ ਪਿੰਡ ਫਿਰੋਜਪੁਰ ਕਲ੍ਹਾ ਵਿੱਚ 250 ਸਮਾਰਟ ਕਾਰਡ ਹੋਲਡਰਾਂ ਨੂੰ ਕਣਕ ਅਤੇ ਚਨੇ ਦੀ ਦਾਲ ਦੀ ਵੰਡ ਕੀਤੀ ਗਈ।ਪਿੰਡ ਫਿਰੋਜਪੁਰ ਕਲ੍ਹਾਂ ਦੀ ਸਰਪੰਚ ਸੁਸਮਾ ਦੇਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਯੋਜਨਾ ਅਧੀਨ ਹਰੇਕ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਨਿਰਧਾਰਤ ਰਾਸ਼ਨ ਦੀ ਵੰਡ ਕੀਤੀ ਗਈ ਹੈ।
                 ਇਸੇ ਹੀ ਤਰ੍ਹਾਂ ਪਿੰਡ ਕਥਲੋਰ ਦੇ ਸਰਪੰਚ ਜਗਮੋਹਣ ਸਿੰਘ ਅਤੇ ਜੀ.ਓ.ਜੀ ਕਿਸ਼ੋਰ ਕੁਮਾਰ ਅਤੇ ਜੋਗਿੰਦਰ ਸਿੰਘ ਦੀ ਨਿਗਰਾਨੀ ਵਿੱਚ ਵੀ 80 ਸਮਾਰਟ ਕਾਰਡ ਹੋਲਡਰ ਪਰਿਵਾਰਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਗਈ। ਇਸ ਮੋਕੇ ਪਹੁੰਚੇ ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨੇ ਕਿਹਾ ਕਿ ਅਸੀਂ ਸਾਰੇ ਇਸ ਸਥਿਤੀ ਵਿੱਚੋਂ ਲੰਘ ਰਹੇ ਹਾਂ ਕਿ ਕੋਵਿਡ-19 ਕਰੋਨਾ ਵਾਇਰਸ ਨੇ ਹਰੇਕ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਨਾਲ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।ਜਿਸ ਅਧੀਨ ਲੋਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ।
                  ਉਨ੍ਹਾਂ ਕਿਹਾ ਕਿ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸਾਸਨ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੀਏ ਅਤੇ ਕਰੋਨਾ ਵਾਈਰਸ ਦੀ ਲੜ੍ਹੀ ਨੂੰ ਤੋੜਨ ਲਈ ਆਪਣਾ ਸਹਿਯੋਗ ਦੇਈਏ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਕੁੱਝ ਪਿੰਡਾਂ ਦਾ ਦੋਰਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਹਰੇਕ ਪਿੰਡ ਵਿੱਚ ਰਾਸ਼ਨ ਦੀ ਵੰਡ ਕਰਦਿਆਂ ਸੋਸ਼ਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਜਰੂਰ ਪਾਉਂਣ, ਸੈਨੇਟਾਈਰ ਜਾਂ ਸਾਬੁਣ ਦਾ ਪ੍ਰਯੋਗ ਹੱਥਾਂ ਨੂੰ ਸਾਫ ਕਰਨ ਲਈ ਜਰੂਰ ਕਰਨ ਅਤੇ ਸੋਸਲ ਡਿਸਟੈਂਸ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਹਰੇਕ ਰਾਸ਼ਨ ਡੀਪੂ ਤੇ ਜੀ.ਓ.ਜੀ ਦੀ ਨਿਗਰਾਨੀ ਵਿੱਚ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਹਰੇਕ ਲਾਭਪਾਤਰੀ ਤੱਕ ਉਨ੍ਹਾਂ ਦਾ ਬਣਦਾ ਹੱਕ ਪਹੁੰਚ ਸਕੇ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …