ਲੌਂਗੋਵਾਲ, 27 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ
ਦੇ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸੰਸਥਾ ਵਲੋਂ ਸਲੱਮ ਖੇਤਰ ‘ਚ ਬੱਚਿਆਂ ਨੂੰ ਪੜਾਈ ਸੰਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਰੱਖਦੇ ਹੋਏ ਪੜਾਈ ਲਈ ਲੋੜੀਂਦੀ ਸਮੱਗਰੀ ਦਿੱਤੀ ਗਈ।ਡਾ. ਪੀ.ਕੇ ਜੈਨ ਅਤੇ ਡਾ. ਮਨੋਜ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਬੱਚਿਆਂ ਦੇ ਹੱਥਾਂ ‘ਚ ਕਿਤਾਬਾਂ ਦੇਵਾਂਗੇ ਤਾਂ ਹੀ ਚੰਗੇ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਪਵਨ ਗਰਗ ਸੰਗਰੂਰ, ਲਖਵੀਰ ਸਿੰਘ ਕਨੇਡਾ, ਸੁਖਚੈਨ ਸਿੰਘ ਆਧਿਆਪਕ ਗਗਨਜੀਤ ਕੌਰ, ਹਰਪ੍ਰੀਤ ਕੌਰ, ਦਮਨਜੀਤ ਕੌਰ, ਨਿਸ਼ਚਲ, ਸੀਮਾ ਰਾਣੀ, ਸਰੋਜ ਰਾਣੀ ਨੇ ਸਹਿਯੋਗ ਕੀਤਾ।ਸੰਸਥਾ ਵਲੋਂ ਵਿਦਿਆਰਥੀਆਂ ਦੀ ਵੱਖਰੇ ਵਿਸ਼ਿਆ ਦੀ ਕੌਸਲਿੰਗ ਦੇ ਨਾਲ ਇਸ ਵਾਇਰਸ ਸੰਬੰਧੀ ਵੀ ਜਾਗਰੂਕ ਕੀਤਾ ਜਾਂਦਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media