ਸੰਗਰੂਰ, 30 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਦੇ ਇੰਚਾਰਜ ਬੰਟੀ ਸੇਲਕੇ ਦੇ
ਨਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਗੋਬਿੰਦਰ ਸਿੰਘ ਖੰਗੂੜਾ ਅਤੇ ਇੰਚਾਰਜ ਦੀਪ ਟਿਵਾਣਾ ਦੀ ਰਹਿੰਨੁਮਾਈ ਹੇਠ ਸੰਗਰੂਰ ਯੂਥ ਕਾਂਗਰਸ ਦੀ ਸਮੁੱਚੀ ਟੀਮ ਵਲੋਂ ਸਾਬਕਾ ਪ੍ਰਧਾਨ ਮੰਤਰੀ ਸਵ. ਸ਼੍ਰੀ ਰਾਜੀਵ ਗਾਂਧੀ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।
ਮੁੱਖ ਮਹਿਮਾਨ ਆਲ ਇੰਡੀਆ ਕਾਂਗਰਸ ਦੇ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਨੇ ਹਾਜ਼ਰੀ ਲਵਾਈ ਅਤੇ ਇਸ ਸਮੇਂ ਜਿਲ੍ਹਾ ਪ੍ਰਧਾਨ ਖੰਗੂੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਕਾਰਨ ਬਲੱਡ ਬੈਂਕਾਂ ਵਿਚ ਵੀ ਖੂਨ ਦੀ ਕਮੀ ਸੀ।ਜਿਸ ਕਾਰਨ ਯੂਥ ਕਾਂਗਰਸ ਸੰਗਰੂਰ ਵਲੋਂ ਇਹ ਉਪਰਾਲਾ ਕਰ ਕੇ 100 ਯੂਨਿਟ ਖੂਨਦਾਨ ਕੀਤਾ ਗਿਆ।
ਇਸ ਮੌਕੇ ਯੂਥ ਕਾਂਗਰਸ ਦੇ ਜਿਲੇ ਦੇ ਮੀਤ ਪ੍ਰਧਾਨ ਮਿੱਠੂ ਲੱਡ, ਜਨਰਲ ਸੈਕਟਰੀ ਨਿਰਪਤ ਬਾਗੜੀਆਂ, ਬੱਬੂ ਸਿੰਘ ਵਲਜੋਤ ਵਾਇਸ ਪ੍ਰਧਾਨ ਵਿਧਾਨ ਸਭਾ ਹਲਕਾ ਯੂਥ ਕਾਂਗਰਸ ਸੰਗਰੂਰ, ਵਿੱਕੀ ਮੰਡੇਰ, ਗਗਨ ਸਮਾਓ, ਜ਼ਿਲ੍ਹਾ ਸੈਕਟਰੀ ਨਿਰਮਲ ਸਿੰਘ, ਰਣਧੀਰ ਸਿੰਘ, ਕੁਲਵਿੰਦਰ ਕਿੰਦਾ, ਹਰਮਨ ਬਡਲਾ, ਰੱਬਦਾਸ਼ ਛਾਜਲੀ, ਬਲਵੀਰ ਨਿੱਕਾ, ਜਗਦੇਵ ਗਾਗਾ ਸੈਕਟਰੀ ਆਲ ਇੰਡੀਆ ਸੈਕਟਰੀ ਪੰਜਾਬ, ਹਲਕਾ ਪ੍ਰਧਾਨ ਬੱਬੂ ਸੁਨਾਮ, ਮੀਤ ਪ੍ਰਧਾਨ ਹਰਪਾਲ ਹੰਡਾ, ਦਿੜ੍ਹਬਾ ਪ੍ਰਧਾਨ ਸਰਵਿੰਦਰ ਰਵੀ, ਮੀਤ ਪ੍ਰਧਾਨ ਗੁਰਸੇਵਕ, ਅਮਰਗੜ੍ਹ ਦੇ ਪ੍ਰਧਾਨ ਪ੍ਰਿਤਪਾਲ ਰੂਬਲ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਨਜੀਰ, ਲਹਿਰੇ ਦੇ ਪ੍ਰਧਾਨ ਪੁਸ਼ਪਿੰਦਰ ਜੋਸ਼ੀ, ਮੀਤ ਪ੍ਰਧਾਨ ਸਿਮਰਨਜੀਤ ਸਿੰਘ ਅਤੇ ਹਲਕਾ ਧੂਰੀ ਦੇ ਜਨਰਲ ਸਕੱਤਰ ਕੁਲਦੀਪ ਨੱਤ ਹਾਜ਼ਰ ਸਨ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media