ਸੰਗਰੂਰ, 30 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਬਲਾਕ ਲਹਿਰਾਗਾਗਾ ਵਲੋਂ ਕਰੋਨਾ ਪਾਜੇਟਿਵ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਕੱਢ ਕੇ ਘਰਾਂ ਵਿਚ
ਭੇਜਣ ਦੀ ਕਾਰਵਾਈ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਕਰਾਰ ਦਿੰਦਿਆਂ ਲੋਕਾਂ ਨੂੰ ਮੌਤ ਦੇ ਮੂੰਹ ਚ ਧੱਕਣ ਦੇ ਦੋਸ਼ ਲਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪੱਧਰੀ ਸੱਦੇ ‘ਤੇ ਵੱਡੀ ਗਿਣਤੀ ‘ਚ ਕਿਸਾਨਾਂ ਅਤੇ ਮਜਦੂਰਾਂ ਵਲੋਂ ਪਿੰਡ ਚੋਟੀਆਂ, ਸੰਗਤਪੁਰਾ, ਨੰਗਲਾ ਘੋੜੇਨਵ, ਢੀਂਡਸਾ, ਗੁਰਨੇ ਕਲਾ, ਗੋਬਿੰਦਗੜ ਅਤੇ ਭਾਈ ਕੇ ਪਿਸੋਰ ਆਦਿ ਪਿੰਡਾਂ ‘ਚ ਦੋਵੇਂ ਸਰਕਾਰਾਂ ਦੇ ਪੁਤਲੇ ਸਾੜੇ ਗਏ ।
ਉਨ੍ਹਾਂ ਮੰਗ ਕੀਤੀ ਕਿ ਲੱਛਣਾਂ ਤੋ ਬਗੈਰ ਪਰ ਕਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਘਰਾਂ `ਚ ਭੇਜਣ ਦੀ ਕੇਂਦਰੀ ਨੀਤੀ ਰੱਦ ਕਰਕੇ ਘਰਾਂ `ਚ ਭੇਜੇ ਗਏ ਮਰੀਜ਼ ਮੁੜ ਹਸਪਤਾਲ `ਚ ਜਾਂ ਇਕਾਤਵਾਸ ਕੇਂਦਰਾਂ ਚ ਭਰਤੀ ਕਰ ਕੇ ਉਨ੍ਹਾਂ ਦੇ ਇਲਾਜ, ਸੰਭਾਲ ਅਤੇ ਖਾਦ ਖੁਰਾਕ ਦੇ ਪੁਖਤਾ ਪ੍ਰਬੰਧ ਸਰਕਾਰੀ ਤੌਰ ਤੇ ਕੀਤੇ ਜਾਣ।ਸਮੁੱਚੀਆਂ ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਵਿੱਚ ਲਿਆ ਜਾਵੇ।ਠੇਕਾ ਭਰਤੀ ਦੀ ਨੀਤੀ ਰੱਦ ਕਰਕੇ ਸਮੂਹ ਸਿਹਤ ਕਰਮਚਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ।ਉਨ੍ਹਾਂ ਲਈ ਬਚਾਓ ਕਿੱਟਾਂ ਅਤੇ 50 ਲੱਖ ਰੁਪਏ ਦੇ ਬੀਮੇ ਦਾ ਪ੍ਰਬੰਧ ਯਕੀਨੀ ਕੀਤਾ ਜਾਵੇ।ਰੈਲੀਆਂ ਨੂੰ ਧਰਮਿੰਦਰ ਪਿਸੌਰ, ਲੀਲਾ ਚੋਟੀਆਂ, ਮੱਖਣ ਪਾਪੜਾ, ਸੂਬਾ ਸੰਗਤਪੁਰਾ ਅਤੇ ਰਾਮ ਨੰਗਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media