Friday, August 14, 2026

ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੋਨਾ ਸੈਂਪਲਿੰਗ ਜਾਰੀ

ਸ੍ਰੀ ਅਨੰਦਪੁਰ ਸਾਹਿਬ, 2 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਰੂਪਨਗਰ ਐਚ.ਐਨ ਸ਼ਰਮਾ ਅਤੇ

File Photo

ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਕੁਮਾਰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਕੋਵਿਡ-19 ਅਧੀਨ ਸੈਂਪਲ ਲਏ ਜਾ ਰਹੇ ਹਨ।ਡਾ. ਚਰਨਜੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਿਹਤ ਵਿਭਾਗ ਵੱਲੋ ਕਰੋਨਾਵਾਇਰਸ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਸਿਹਤ ਵਿਭਾਗ ਕਰੋਨਾ ਵਿਰੁੱਧ ਅੱਗੇ ਹੋ ਕੇ ਜੰਗ ਲੜ ਰਹੇ ਕਰਮਚਾਰੀਆਂ ਦਾ ਕਰੋਨਾ ਟੈਸਟ ਕਰਵਾੳੇਣ ਅਤੇ ਇਨ੍ਹਾਂ ਹੁਕਮਾਂ ਅਧੀਨ ਹੀ ਬੀਤੇ ਦਿਨ ਹੈਲਥ ਤੇ ਆਸ਼ਾ ਵਰਕਰਾਂ ਦੇ ਕਰੋਨਾ ਸੈਂਪਲ ਲਏ ਗਏ।ਉਨ੍ਹਾਂ ਕਿਹਾ ਕਿ ਅੱਜ ਭਾਈਵਾਲ ਵਿਭਾਗ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਮੈਡਮ ਜਗਮੋਹਣ ਕੋਰ ਵਲੋ ਆਂਗਣਵਾੜੀ ਵਰਕਰ ਨੂੰ ਇਸ ਜ਼ੰਗ ਵਿਰੁੱਧ ਉਤਸ਼ਾਹਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕਰੋਨਾ ਸੈਂਪਲ ਵੀ ਲਏ ਗਏ।ਉਨਾਂ ਦੱਸਿਆ ਕਿ ਸਿਹਤ ਅਤੇ ਭਾਈਵਾਲ ਜਿਵੇ ਕਿ ਪੁਲਿਸ, ਸਿਹਤ, ਪੰਚਾੲਤੀ ਰਾਜ ਅਤੇ ਹੋਰ ਵਿਭਾਗਾ ਨੇ ਇਸ ਮੁਹਿੰਮ ਵਿੱਚ ਵੱਧ-ਚੜ ਕੇ ਹਿੱਸਾ ਲਿਆ ਹੈ।ਇਸ ਲਈ ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਇਹ ਟੈਸਟ ਬਹੁਤ ਜਰੂਰੀ ਹਨ।
              ਇਸ ਤੋਂ ਇਲਾਵਾ ਹਾਈ ਰਿਸਕ ਆਬਾਦੀ ਜਿਂਵੇ ਕਿ ਭੱਠੇ, ਝੁੱਗੀਆਂ, ਮੰਡੀਆਂ, ਉਸਾਰੀ ਅਧੀਨ ਸੜਕਾਂ ਤੇ ਇਮਾਰਤਾਂ ‘ਤੇ ਬੈਠੇ ਮਜ਼ਦੂਰਾਂ ਨੂੰ ਇਹ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ।ਕੰਨਟੇਨਮੈਂਟ ਜੋਨ ਐਲਾਨੇ ਇਲਾਕਿਆਂ ਵਿੱਚ ਗਰਭਵਤੀ ਮਾਵਾਂ ਇਸ ਸੁਵਿਧਾ ਦਾ ਲਾਭ ਲੈ ਸਕਦੀਆਂ ਹਨ।ਸਿਹਤ ਵਿਭਾਗ ਦੇ ਸਮੂਹ ਸੁਪਰਵਾਈਜ਼ਰ ਸਟਾਫ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਅਤਿ ਜੋਖਮ ਅਧੀਨ ਅਉਂਦੇ ਕਿਸੇ ਵੀ ਵਿਅਕਤੀ ਦਾ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਕੁੱਲ 500 ਕਰੋਨਾਵਾਇਰਸ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਆਮ ਜਨਤਾ ਨੂੰ ਅਪੀਲ਼ ਵੀ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵਲੋ ਕੀਤੇ ਗਏ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਲੈਣ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …