Wednesday, February 25, 2026

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀ.ਸੀ ਦਫ਼ਤਰ ਅੱਗੇ ਧਰਨਾ

ਸੰਗਰੂਰ, 5 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਡੀ.ਸੀ ਦਫਤਰ ਸੰਗਰੂਰ ਮੂਹਰੇ ਚਾਰ ਮੰਗਾਂ ਨੂੰ ਲੈ

ਕੇ ਲਾਏ ਧਰਨੇ ਵਿੱਚ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿਚੋਂ ਕਈ-ਕਈ ਸੈਂਕੜਿਆਂ ਦੀ ਗਿਣਤੀ ਵਿੱਚ ਕਾਫ਼ਲੇ ਬਣ ਕੇ ਪਹੁੰਚੇ ਡੀ.ਸੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਲਾਈਟਾਂ ਵਾਲੇ ਚੌਕ ਸੰਗਰੂਰ ਚੱਕਾ ਜਾਮ ਕੀਤਾ।
             ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ‘ਤੇ ਦਰਜ਼ ਹੋਏ ਝੂਠੇ ਪਰਚੇ ਰੱਦ ਕਰਵਾਉਣ, ਮਾਤਾ ਗੁਰਮੀਤ ਕੌਰ ਦੇ ਘਰੇ ਆ ਕੇ ਹਮਲਾ ਕਰਨ ਵਾਲ਼ਿਆਂ ਨੂੰ ਗ੍ਰਿਫ਼ਤਾਰ ਕਰਵਾਉਣ, ਫਾਈਨਾਂਸ ਕੰਪਨੀਆਂ/ ਗਰੁੱਪਾਂ ਰਾਹੀਂ ਲਏ ਹੋਏ ਕਰਜ਼ੇ ਮੁਆਫ਼ ਕਰਵਾਉਣ, ਕਿਸ਼ਤਾਂ ਬੰਦ ਕਰਵਾਉਣ, ਰਾਸ਼ਨ ਕਾਰਡ ਚੋਂ ਕੱਟੇ ਨਾਮ ਚੜਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਵਾਉਣ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਇਹ ਧਰਨਾ/ ਘਿਰਾਓ ਲੋਕਡਾਉਨ ਤੋੜ ਕੇ ਕਰਨਾ ਪੈ ਰਿਹਾ ਹੈ।ਜਿਲ੍ਹਾ ਪ੍ਰਧਾਨ ਧਰਮਪਾਲ ਸਿੰਘ, ਜਿਲ੍ਹਾ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਲੋਕਡਾਉਣ ਦੀ ਹਾਲਤ ਵਿੱਚ ਆਮ ਲੋਕਾਈ ਨਾਲ ਖਾਸ ਕਰਕੇ ਮਜ਼ਦੂਰਾਂ ਨਾਲ ਧੱਕੇਸ਼ਾਹੀ ਵਿਤਕਰੇਬਾਜ਼ੀ ਬਰਕਰਾਰ ਹੈ।ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਬੰਧੀ ਧਨਾਢ ਚੌਧਰੀ, ਪੁਲਿਸ, ਸਿਆਸੀ, ਗੁੰਡਾ ਗਠਜੋੜ ਨੇ ਮਿਲੀ ਭੁਗਤ ਕਰਕੇ ਡੰਮੀ ਬੋਲੀਆਂ ਕਰਵਾਉਣ ਦੇ ਪੁਰਜ਼ੋਰ ਯਤਨ ਕੀਤੇ।ਆਗੂਆਂ ਨੇ ਕਿਹਾ ਕਿ ਪਿੰਡਾਂ ਦੇ ਅੰਦਰ ਇਸ ਸੰਕਟਮਈ ਹਾਲਤ ਵਿੱਚ ਰਾਸ਼ਨ ਕਾਰਡਾਂ ਵਿੱਚੋਂ ਨਾਮ ਕੱਟੇ ਗਏ ਹਨ, ਉਹ ਫੌਰੀ ਚਾੜ੍ਹੇ ਜਾਣ ਅਤੇ ਜੋ ਉਨ੍ਹਾਂ ਦਾ ਬਕਾਇਆ ਕਣਕ ਜਾਂ ਹੋਰ ਰਾਸ਼ਨ ਹੈ ਉਹ ਫੌਰੀ ਮੁਹੱਈਆ ਕਰਵਾਇਆ ਜਾਵੇ, ਨਵੇਂ ਰਾਸ਼ਨ ਕਾਰਡ ਬਣਾਏ ਜਾਣ।ਸਟੇਜ ਸੈਕਟਰੀ ਦੀ ਜਿੰਮੇਵਾਰੀ ਯੂਨੀਅਨ ਦੀ ਜਿਲ੍ਹਾ ਖਜ਼ਾਨਚੀ ਬਿਮਲ ਕੌਰ ਨੇ ਨਿਭਾਈ।
ਧਰਨੇ ਨੂੰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਸੀਰ ਨਮੋਲ, ਨੌਜਵਾਨ ਭਾਰਤ ਸਭਾ (ਪੰਜਾਬ) ਦੇ ਆਗੂ ਪ੍ਰਗਟ ਸਿੰਘ ਕਾਲਾਝਾੜ, ਇਨਕਲਾਬੀ ਜਮਹੂਰੀ ਮੋਰਚਾ ਦੇ ਨਰਿੰਦਰ ਨਿੰਦੀ, ਸਵਰਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …