ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕੋਵਿਡ ਪੰਜਾਬ ਰਡਾਰ ਐਪ ‘ਤੇ ਸਰਵੇ ਡਾਟਾ ਅਪਲੋਡ
ਕੀਤਾ ਜਾਵੇਗਾ।ਇਹ ਵਿਚਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਵਲੋਂ ਆਸ਼ਾ ਫੈਸਿਲੀਟੇਟਰ ਅਤੇ ਐਲ.ਐਚ.ਵੀ ਦੀ ਟ੍ਰੇਨਿੰਗ ਦੌਰਾਨ ਪ੍ਰਗਟ ਕੀਤੇ।ਉਹਨਾਂ ਨੇ ਕਿਹਾ ਇਸ ਐਪ ‘ਤੇ ਆਸ਼ਾ ਵਰਕਰਾਂ ਵਲੋਂ ਕੀਤੇ ਜਾਣ ਵਾਲੇ ਸਰਵੇ ਦਾ ਡਾਟਾ ਆਨਲਾਈਨ ਕੀਤਾ ਜਾਵੇਗਾ।ਜਿਸ ਰਾਹੀਂ ਕੋਵਿਡ ਦਾ ਕੇਸਾਂ ਦੀ ਜਲਦ ਪਹਿਚਾਣ ਕਰਨੀ ਸੰਭਵ ਹੋ ਸਕੇਗੀ।ਇਸ ਕੰਮ ਲਈ ਆਸ਼ਾ ਵਰਕਰਾਂ ਨੂੰ ਪ੍ਰਤੀ ਕੇਸ 4 ਰੁਪਏ ਇੰਸੈਂਟਿਵ ਦਿੱਤਾ ਜਾਵੇਗਾ।ਜਿਲਾ੍ਹ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਨੇ ਦੱਸਿਆ ਕਿ ਇਸ ਨਾਲ ਕਿ ਕਰੋਨਾਂ ਪੀੜ੍ਹਤ ਮਰੀਜ਼ਾਂ ਦੀ ਜਲਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ।ਉਨਾਂ ਕਿਹਾ ਕਿ ਕਰੋਨਾ ਵਾਇਰਸ ਪੀੜ੍ਹਤ ਮਰੀਜ਼ਾਂ ਨੂੰ ਸੈਲਫ ਰਿਪੋਰਟਿੰਗ ਵੀ ਕਰਨੀ ਚਾਹਿਦੀ ਹੈ।
ਆਸ਼ਾ ਫੈਸਿਲੀਟੇਟਰ ਅਤੇ ਐਲ.ਐਚ.ਵੀ ਨੂੰ ਟੇ੍ਰਨਿੰਗ ਡਾ. ਰਸ਼ਮੀ, ਡਾ. ਅੰਜੂ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਕਮਿਉਨਟੀ ਮੋਬਿਲਾਈਜ਼ਰ ਅਨੂੰ ਚੌਹਾਨ ਅਤੇ ਲਵਪ੍ਰੀਤ ਸਿੰਘ ਵਲੋਂ ਦਿੱਤੀ ਗਈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media