Sunday, September 20, 2026

ਯੂ.ਪੀ ਤੇ ਦਿੱਲੀ ਤੋਂ ਪਰਤੇ ਦੋ ਵਿਅਕਤੀ ਪਾਜ਼ਟਿਵ ਪਾਏ ਗਏ

ਜਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 13 ਹੋਈ

ਨਵਾਂਸ਼ਹਿਰ, 11 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ’ਚ ਅੱਜ ਦੋ ਹੋਰ ਕੋਵਿਡ ਕੇਸ ਆਉਣ ਬਾਅਦ ਐਕਟਿਵ ਕੇਸਾਂ ਦੀ ਗਿਣਤੀ 13 ਹੋ ਗਈ ਹੈ। ਸਿਵਲ ਸਰਜਨ ਡਾ. ਭਾਟੀਆ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ 20 ਸਾਲਾ ਨੌਜੁਆਨ ਨਵਾਂਸ਼ਹਿਰ ਦੇ ਕਾਈਆਂ ਮੁਹੱਲਾ ਦਾ ਰਹਿਣ ਵਾਲਾ ਹੈ, ਜੋ ਕਿ ਲਾਕਡਾਊਨ ਤੋਂ ਪਹਿਲਾਂ ਆਪਣੇ ਸੂਬੇ ਯੂ.ਪੀ ਚਲਾ ਗਿਆ ਸੀ ਅਤੇ ਲਾਕਡਾਊਨ ਖੁੱਲ੍ਹਣ ਬਾਅਦ ਹੁਣ ਨਵਾਂਸ਼ਹਿਰ ਪਰਤਿਆ ਸੀ।ਦੂਸਰਾ 70 ਸਾਲਾ ਵਿਅਕਤੀ ਮਾਹੀਪੁਰ ਦਾ ਰਹਿਣ ਵਾਲਾ ਹੈ, ਜੋ ਕਿ ਦਿੱਲੀ ਤੋਂ ਪਰਤਣ ਬਾਅਦ ਪਾਜ਼ਟਿਵ ਪਾਇਆ ਗਿਆ ਹੈ।
                ਉਨ੍ਹਾਂ ਦੱਸਿਆ ਕਿ ਦੋਵੇਂ ਹੀ ਵਿਅਕਤੀ ਇਕਾਂਤਵਾਸ ਕੀਤੇ ਹੋਏ ਸਨ।ਦੋਵਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਆਈਸੋਲੇਸ਼ਨ ’ਚ ਭੇਜ ਦਿੱਤਾ ਗਿਆ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …