Tuesday, November 24, 2026

ਜਿਲ੍ਹੇ ਵਿੱਚ 7 ਨਵੇਂ ਕੋਰੋਨਾ ਪਾਜ਼ਟਿਵ ਕੇਸ ਆਏ ਸਾਹਮਣੇ

ਐਸ.ਏ.ਐਸ ਨਗਰ, 14 ਜੂਨ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਅੱਜ ਕਰੋਨਾ ਵਾਇਰਸ ਦੇ 7 ਹੋਰ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ, ਇਸ ਤਰ੍ਹਾਂ ਕੇਸਾਂ ਦੀ ਕੁੱਲ ਗਿਣਤੀ 167 ਹੋ ਗਈ ਹੈ।
              ਡੀ.ਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ 7 ਮਾਮਲਿਆਂ ਵਿਚੋਂ 6 ਪੁਰਸ਼ ਅਤੇ ਇੱਕ ਮਹਿਲਾ ਹੈ।ਦੋ ਕੇਸ ਲਾਲੜੂ ਨਾਲ ਸਬੰਧਤ ਹਨ, ਇਕ ਮੁਬਾਰਕਪੁਰ ਤੋਂ ਹੈ (ਪਾਜ਼ਟਿਵ ਮਰੀਜ਼ ਦਾ ਸੰਪਰਕ), ਦੋ ਕੇਸ ਨਯਾਗਾਓਂ (ਇਕ ਕੇਸ ਪਾਜ਼ਟਿਵ ਮਰੀਜ਼ ਦਾ ਸੰਪਰਕ) ਅਤੇ ਦੋ ਕੇਸ ਡੇਰਾਬੱਸੀ (ਇਕ ਕੇਸ ਦਾ ਦਿੱਲੀ ਦੀ ਯਾਤਰਾ ਨਾਲ ਸੰਬੰਧਤ) ਤੋਂ ਹਨ।
            ਹੁਣ ਤੱਕ ਐਕਟਿਵ ਕੇਸਾਂ ਦੀ ਕੁਲ ਗਿਣਤੀ 47 ਹੈ।ਠੀਕ ਹੋਏ ਕੇਸ 117 ਹਨ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …