ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ ਬਿਊਰੋ) – ਗੁਰੁ ਨਗਰੀ ਅੰਮ੍ਰਿਤਸਰ ਵਿੱਚ ਸੋਮਵਾਰ 17 ਹੋਰ ਨਵੇਂ ਕਰੋਨਾ ਵਾਇਰਸ ਤੋਂ ਪਾਜੀਟਿਵ ਕੇਸ ਮਿਲੇ ਹਨ , ਜਦਕਿ
ਜ਼ੇਰੇ ਇਲਾਜ਼ ਇੱਕ ਮਰੀਜ਼ ਦੀ ਮੌਤ ਹੋਣ ਨਾਲ ਜਿਲ੍ਹੇ ਵਿੱਚ ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਸੰਖਿਆ 21 ਤੱਕ ਪਹੁੰਚ ਗਈ।ਅੱਜ ਜਿਸ ਅੰਨਗੜ੍ਹ ਵਾਸੀ 85 ਸਾਲਾ ਬਜੁਰਗ ਜੋਗਿੰਦਰ ਸਿੰਘ ਦੀ ਮੌਤ ਹੋਈ ਹੈ, ਉਹ ਸ਼ੂਗਰ ਅਤੇ ਦਿਲ ਦਾ ਮਰੀਜ਼ ਸੀ।
ਇਸੇ ਦੌਰਾਨ ਅੱਜ ਸਾਹਮਣੇ ਆਏ 17 ਕਰੋਨਾ ਪਾਜ਼ਟਿਵ ਕੇਸਾਂ ਵਿਚ 1 ਭੂਸ਼ਣ ਪੁਰਾ, 1 ਕਾਂਗੜਾ ਕਲੋਨੀ, 1 ਸ਼ਰੀਫਪੁਰਾ, 1 ਵੇਰਕਾ, 1 ਤੁੰਗਬਾਲਾ, 1 ਲਾਰੈਂਸ ਰੋਡ, 1 ਝਬਾਲ ਰੋਡ, 1 ਫਰੈਂਡਸਜ਼ ਕਲੌਨੀ, 1 ਗੁਮਟਾਲਾ, ਇਕ ਅਜਨਾਲਾ ਅਤੇ 1 ਗੇਟ ਹਕੀਮਾਂ ਤੋਂ ਹੈ।ਇੱਕ ਕੇਸ ਪੁਲਿਸ ਥਾਣਾ ਸੀ ਡਵੀਜ਼ਨ, 4 ਕਰੋਨਾ ਪਾਜ਼ਟਿਵ ਮਰੀਜ਼ ਪੰਡੋਰੀ ਮਹਿਮਾ ਤੋਂ ਮਿਲੇ ਕਰੋਨਾ ਪਾਜ਼ਟਿਵ ਮਰੀਜ਼ ਦੀ ਲਾਗ ਤੋਂ ਪ੍ਰਭਾਵਿਤ ਦੱਸੇ ਗਏ ਹਨ।ਨਵੇਂ ਆਏ 17 ਪਾਜ਼ਟਿਵ ਮਾਮਲਿਆਂ ਨਾਲ ਕੁੱਲ ਮਰੀਜ਼ 630 ਹੋ ਗਏ ਹਨ, 454 ਠੀਕ ਤੰਦੁਰਸਤ ਹੋਣ ਉਪਰੰਤ ਡਿਸਚਾਰਜ਼ ਕਰ ਦਿੱਤੇ ਗਏ ਹਨ, 155 ਇਲਾਜ਼ ਅਧੀਨ ਹਨ ਤੇ ਜਿਲ੍ਹੇ ‘ਚ ਹੁਣ ਤੱਕ 21 ਮੌਤਾਂ ਹੋ ਚੁੱਕੀਆਂ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media