Tuesday, August 11, 2026

2022 ‘ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਨਣਾ ਲਗਭਗ ਤੈਅ – ਹਰੀ ਸਿੰਘ

ਸ਼ਿਵ ਭੋਲਾ ਸੰਮਤੀ ਰਣੀਕੇ ਕਮੇਟੀ ਨੂੰ 11 ਹਜ਼ਾਰ ਰੁਪਏ ਦਾ ਚੈੱਕ ਕੀਤਾ ਭੇਂਟ

ਧੂਰੀ, 16 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – 2022 ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ (ਬ) ਬਨਣਾ ਲਗਭਗ ਤੈਅ ਹੈ।ਕਿਉਂਕਿ ਸ਼੍ਰੋਮਣੀ ਅਕਾਲੀ

ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਨਵੀਆਂ ਨਿਯੁੱਕਤੀਆਂ ਵਿੱਚ ਹਰੇਕ ਵਰਗ ਨੂੰ ਨੁਮਾਇੰਦਗੀ ਦੇ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਗਿਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਰੀ ਸਿੰਘ ਪ੍ਰੀਤ ਹਲਕਾ ਇੰਚਾਰਜ ਧੂਰੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਹੀ ਪੰਜਾਬ ਅੱਜ ਬਰਬਾਦੀ ਦੇ ਕੰਢੇ ‘ਤੇ ਖੜਾ ਹੈ। ਜਿਸ ਕਰਕੇ ਪੜੇ ਲਿਖੇ  ਬੀ.ਏ ਐਮ.ਏ ਬੀ.ਐਡ ਅਤੇ ਟੈਟ ਪਾਸ ਕੁੜੀਆਂ, ਮੁੰਡਿਆਂ ਨੂੰ ਰੁਜ਼ਗਾਰ ਨਾ ਮਿਲਨ ਕਾਰਣ ਝੋਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਵਧ ਰਹੇ ਰੁਝਾਨ ਕਾਰਣ ਪ੍ਰਸਾਸਨ ਦਾ ਸਾਥ ਦੇਣ ਅਤੇ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖਣ।
                      ਉਨਾਂ ਸ਼ਿਵ ਭੋਲਾ ਸੰਮਤੀ ਰਣੀਕੇ ਹੈਂਡ ਆਫਿਸ ਧੂਰੀ ਨੂੰ ਹਰੇਕ ਸਾਲ ਅਨੇਕਾਂ ਗਰੀਬ ਕੁੜੀਆਂ ਦੇ ਕੀਤੇ ਜਾਂਦੇ ਵਿਆਹ ਸਮਾਗਮ ਲਈ 11 ਹਜ਼ਾਰ ਦਾ ਚੈਕ ਭੇਂਟ ਕੀਤਾ।ਸਿਵ ਭੋਲਾ ਸੰਮਤੀ ਰਣੀਕੇ ਦੇ ਸਰਪ੍ਰਸਤ ਸੁਖਵਿੰਦਰ ਸਿੰਘ, ਚੇਅਰਮੈਨ ਜਨਕ ਰਾਜ ਮੀਮਸਾ, ਪ੍ਰਧਾਨ ਰਾਜਿੰਦਰ ਸ਼ਰਮਾ ਨੇ ਇਹ ਚੈਕ ਪ੍ਰਾਪਤ ਕਰਕੇ ਹਰੀ ਸਿੰਘ ਪ੍ਰੀਤ ਦਾ ਧੰਨਵਾਦ ਕੀਤਾ।

                  ਇਸ ਮੌਕੇ ਹੰਸ ਰਾਜ ਗਰਗ, ਭੁਪਿੰਦਰਪਾਲ ਮਿੱਠਾ, ਸਰਕਲ ਪ੍ਰਧਾਨ ਧਰਮਿੰਦਰ ਸਿੰਘ ਕੌਲਸੇੜੀ, ਨਿਰਮਲਜੀਤ ਸਿੰਘ ਬਿਲੂ ਬੰਗਾਂਵਾਲੀ, ਸਰਬਜੀਤ ਸਿੰਘ ਲਾਡੀ ਮੈਂਬਰ ਯੂਥ ਕੋਰ ਕਮੇਟੀ, ਪਰਮਜੀਤ ਧੂਰਾ, ਸਰਬਜੀਤ ਸਿੰਘ ਅਤੇ ਗੋਨਾ ਜਵੰਧਾ ਪੀ.ਏ ਹਰੀ ਸਿੰਘ ਆਦਿ ਆਗੂ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …