Friday, September 11, 2026

ਡਾ. ਸੁਮਿਤ ਸਿੰਘ ਨੂੰ ਡਿਸਟ੍ਰਿਕ ਮੈਡੀਕਲ ਕਮਿਸ਼ਨਰ ਬਣਨ ’ਤੇ ਦਿੱਤੀਆਂ ਸ਼ੁਭਕਾਮਨਾਵਾਂ

ਜੰਡਿਆਲਾ ਗੁਰੂ, 19 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮੁੱਢਲਾ ਸਿਹਤ ਕੇਂਦਰ ਮਾਨਾਂਵਾਲਾ ਵਿਖੇ ਡਾ. ਰਵਿੰਦਰ ਕੁਮਾਰ ਤੇ ਕਸ਼ਮੀਰ ਸਿੰੰਘ ਕੰਗ ਨੇ ਦੱਸਿਆ ਕਿ ਡਾ. ਸੁਮਿਤ ਸਿੰਘ ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਤਰੱਕੀ ਦੇ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਿਸਟ੍ਰਿਕ ਮੈਡੀਕਲ ਕਮਿਸ਼ਨਰ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਡਾ. ਸੁਿਮਤ ਪਹਿਲਾ ਮਾਨਾਂਵਾਲਾ ਵਿਖੇ ਹੀ ਆਪਣੀਆ ਸੇਵਾਵਾਂ ਨਿਭਾਉਦੇ ਸਨ ਤਾਂ ਇਲਾਕੇ ਦੇ ਲੋਕਾਂ ਦੇ ਹਰਮਨ ਪਿਆਰੇ ਵੀ ਰਹੇ ਹਨ।ਉਨ੍ਹਾਂ ਦੱਸਿਆ ਕਿ ਪਹਿਲਾ ਉਹ ਮੁੱਢਲਾ ਸਿਹਤ ਕੇਂਦਰ ਮਾਨਾਂਵਾਲਾ ਤੋਂ ਤਰੱਕੀ ਕਰਕੇ ਤਰਨ ਤਾਰਨ ਚਾਰਜ ਸੰਭਾਲਿਆ ਸੀ ਤੇ ਉਥੇ ਵੀ ਵਿਭਾਗ ਨੂੰ ਚੰਗੀਆਂ ਸੇਵਾਵਾਂ ਦੇਣ ਬਦਲੇ ਤਰੱਕੀ ਮਿਲ ਗਈ ਤੇ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਡਿਸਟ੍ਰਿਕ ਮੈਡੀਕਲ ਕਮਿਸ਼ਨਰ ਦਾ ਅਹੁੱਦਾ ਸੰਭਾਲਿਆ।ਉਨ੍ਹਾਂ ਦੱਸਿਆਂ ਕਿ ਡਾ. ਸੁਮਿਤ ਸਿੰਘ ਨੂੰ ਮਾਨਾਂਵਾਲਾ ਸਮੂਹ ਸਟਾਫ ਵੱਲੋਂ ਬੁੱਕਾਂ ਦੇਣ ਦੇ ਨਾਲ ਨਾਲ ਸ਼ੁਭਕਾਮਨਾਵਾਂ ਵੀ ਦਿੱਤੀਆਂ।ਇਸ ਮੌਕੇ ਡਾ. ਓਮ ਪ੍ਰਕਾਸ਼, ਲਖਵਿੰਦਰ ਸਿੰਘ ਆਦਿ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …