Thursday, September 10, 2026

ਸਿਡਾਨਾ ਇੰਸਟੀਚਿਊਟਸ ‘ਚ ਕਰਵਾਏ ਫਾਈਨ ਆਰਟ ਮੁਕਾਬਲੇ

PPN14101424
ਛੇਹਰਟਾ, 14 ਅਕਤੂਬਰ (ਕੁਲਦੀਪ ਸਿੰਘ)- ਸਿਡਾਨਾ ਇੰਸਟੀਚਿਊਟ ਆਫ ਐਜੁਕੇਸ਼ਨ, ਰਾਮ ਤੀਰਥ ਰੋਡ, ਖਿਆਲਾ ਖੁਰਦ ਵਿਖੇ ਕੋਮਲ ਕਲਾਵਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਸਿਡਾਨਾ ਡਿਗਰੀ ਕਾਲਜ, ਸਿਡਾਨਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਸਿਡਾਨਾ ਪੋਲੀਟੈਕਨਿਕ ਦੇ ਵਿਦਿਆਰਥੀਆ ਵਿਚਕਾਰ ਫਾਈਨ ਆੱਰਟ ਮੁਕਾਬਲੇ ਕਰਵਾਏ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆ ਅੰਦਰ ਛੁਪੀਆ ਹੋਈਆ ਕਲਾਵਾਂ ਨੂੰ ਉਜ਼ਾਗਰ ਕਰਨਾ ਸੀ। ਸਿਡਾਨਾ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ 40 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਰੰਗੋਲੀ, ਮਹਿੰਦੀ, ਨੇਲ ਆਰਟ, ਪੋਰਟ ਪੈੰਟਿਗ, ਗਲਾਸ ਪੈਟਿੰਗ ਵਰਗੀਆ ਕਲਾਵਾਂ ਵਿੱਚ ਆਪਣੇ ਹੁਨਰ ਨੂੰ ਪੇਸ਼ ਕੀਤਾ। ਪੋ੍ਰਗਰਾਮ ਦਾ ਆਜਾਗ਼ ਸੰਸਥਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ ਪ੍ਰਧਾਨਗੀ ਭਾਸ਼ਣ ਨਾਲ ਕੀਤਾ ਗਿਆ।ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਜੀਵਨ ਜੋਤੀ ਸਿਡਾਨਾ ਨੇ ਆਧੁਨਿਕ ਸਿੱਖਿਆ ਦੇ ਉਦੇਸ਼ਾ ਤੇ ਚਾਨਣਾ ਪਾਉਦੇਂ ਹੋਏ ਦਸਿਆ ਕਿ ਸਿਖਿਆ ਦਾ ਮੁਖ ਉਦੇਸ਼ ਸਰਬ ਪੱਖੀ ਸਿਖਿਆ ਦਾ ਵਿਕਾਸ ਕਰਨਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਇਹ ਸੰਸਥਾਂ ਲਗਾਤਾਰ ਕੰੰਮ ਕਰ ਰਹੀ ਹੈ ਪੋ੍ਰ. ਅੰਮ੍ਰਿਤਾ ਮੁਖੀ ਫਾਈਨ ਆਰਟ ਵਿਭਾਗ ਨੇ ਸਾਰੇ ਪੋ੍ਰਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਅਤੇ ਸਾਰੇ ਪੋ੍ਰਗਰਾਮ ਦਾ ਸਹੀ ਢੰਗ ਨਾਲ ਸੰਚਾਲਨ ਕਰਵਾਇਆ । ਇਸ ਮੋਕੇ ਤੇ ਸੰਸਥਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ ਅਤੇ ਪਿ੍ਰੰਸੀਪਲ ਬੀ.ਕੇ. ਗੁੁਪਤਾ ਸਿਡਾਨਾ ਇੰਸਟੀਚਿਊਟ ਆਫ ਮੈਨਜਮੇਂਟ ਐਂਡ ਟੈਕਨੋਲਜੀ, ਪਿ੍ਰੰਸੀਪਲ ਸ਼ੀਮਰ ਸਿੰਘ (ਸਿਡਾਨਾ ਪੋਲੀਟੈਕਨੀਕ ਕਾਲਜ) ਦੇ ਮੁਕਾਬਲੇ ਦੇ ਅੰਤ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਕੇਟ ਪ੍ਰਦਾਨ ਕੀਤੇ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply