Wednesday, March 18, 2026

ਬਠਿੰਡਾ ਦੇ ਇੱਕ ਕੋਰੋਨਾ ਪਾਜ਼ਟਿਵ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ ‘ਚ ਮੌਤ

3 ਨਵੇਂ ਕਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ

ਬਠਿੰਡਾ, 27 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਦੇ ਇਕ ਵਿਅਕਤੀ ਦੀ ਅੱਜ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਮੌਤ ਹੋਣ ਦੀ ਦੁੱਖਦ ਖ਼ਬਰ ਹੈ।ਉਹ ਕਰੋਨਾ ਪਾਜ਼ਟਿਵ ਸੀ।ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਇਹ ਜਾਣਕਾਰੀ ਦਿੱਤੀ ਹੈ।ਇਸ ਤੋਂ ਬਿਨਾਂ ਅੱਜ 3 ਨਵੇਂ ਕਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ ਹਨ। ਇੰਨਾਂ ਵਿਚੋਂ ਇਕ ਪੁਲਿਸ ਜਵਾਨ ਹੈ।ਤਿੰਨੋਂ ਹੀ ਬਾਲਗ ਹਨ ਅਤੇ ਪੁਰਸ਼ ਹਨ।ਇਸ ਤਰਾਂ ਹੁਣ ਜ਼ਿਲੇ ਵਿਚ ਐਕਟਿਵ ਕੇਸ 34 ਹੋ ਗਏ ਹਨ।ਜਦ ਕਿ 75 ਜਣੇ ਠੀਕ ਹੋ ਚੁੱਕੇ ਹਨ।
                   ਉਨਾਂ ਕਿਹਾ ਕਿ ਦੂਜੇ ਪਾਸੇ ਜ਼ਿਲੇ ਨਾਲ ਸਬੰਧਤ ਜਿਸ 55 ਸਾਲਾ ਵਿਅਕਤੀ ਦੀ ਲੁਧਿਆਣਾ ਵਿਖੇ ਮੌਤ ਮੌਤ ਹੋਈ ਹੈ ਉਹ ਹਾਇਪਰਟਂੈਸਿਵ, ਦਿਲ ਦੇ ਰੋਗ, ਡਾਇਬੀਟਿਜ ਤੋਂ ਪੀੜਤ ਸੀ ਅਤੇ ਇਸ ਦੌਰਾਨ ਉਹ ਕਰੋਨਾ ਪਾਜ਼ਟਿਵ ਆ ਗਿਆ ਸੀ।ਉਸ ਦਾ ਡੀ.ਐਮ.ਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਪੁਰਸ਼ ਸੀ।ਹੁਣ ਤੱਕ ਬਠਿੰਡੇ ਜ਼ਿਲੇ ਦੇ ਦੋ ਲੋਕਾਂ ਦੀ ਕੋਵਿਡ 19 ਬਿਮਾਰੀ ਕਾਰਨ ਮੌਤ ਹੋਈ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …