ਬਠਿੰਡਾ, 30 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲੇ ਵਿੱਚ ਪਿੱਛਲੇ 24 ਘੰਟਿਆਂ ਵਿਚ ਦੋ ਵਿਅਕਤੀ ਕਰੋਨਾ ਨੂੰ ਮਾਤ ਦੇ ਘਰ ਪਰਤੇ ਹਨ।ਜਦ ਕਿ 3 ਨਵੇਂ
ਕੇਸ ਸਾਹਮਣੇ ਆਏ ਹਨ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਹੁਣ ਜ਼ਿਲੇ ਵਿੱਚ ਐਕਟਿਵ ਕੇਸ 18 ਹਨ।ਉਨਾਂ ਨੇ ਕਰੋਨਾ ਨੂੰ ਹਰਾਉਣ ਵਾਲਿਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਵਧੇਰੇ ਸਾਵਧਾਨੀ ਰੱਖਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਸਿੰਘ ਦੱਸਿਆ ਕਿ ਜੋ ਅੱਜ ਤਿੰਨ ਨਵੇਂ ਕੇਸ ਪਾਜਿਟਿਵ ਆਏ ਹਨ ਉਨਾਂ ਵਿਚੋਂ ਇਕ ਮਹਿਲਾ ਹੈ ਜੋ ਵਿਦੇਸ਼ ਤੋਂ ਪਰਤੀ ਸੀ ਅਤੇ ਇਕਾਂਤਵਾਸ ਵਿਚ ਸੀ ਜਦਕਿ ਦੂਸਰਾ ਵਿਅਕਤੀ ਵੀ ਸੂਬੇ ਤੋਂ ਬਾਹਰ ਤੋਂ ਪਰਤਿਆ ਸੀ ਅਤੇ ਸੂਬੇ ਵਿੱਚ ਆਉਣ ‘ਤੇ ਹੀ ਉਸਦਾ ਟੈਸਟ ਲਿਆ ਗਿਆ ਸੀ।ਤੀਸਰਾ ਵਿਅਕਤੀ ਮੋਗਾ ਵਿਖੇ ਨੌਕਰੀ ਕਰਦਾ ਹੈ ਅਤੇ ਉਸਦਾ ਟੈਸਟ ਮੋਗਾ ਵਿਖੇ ਹੋਇਆ ਸੀ, ਪਰ ਕਿਉਂਕਿ ਉਹ ਬਠਿੰਡਾ ਦਾ ਮੂਲ ਨਿਵਾਸੀ ਹੈ ਇਸ ਲਈ ਉਸ ਦੀ ਗਿਣਤੀ ਵੀ ਬਠਿੰਡਾ ਜ਼ਿਲੇ ਵਿਚ ਕੀਤੀ ਜਾ ਰਹੀ ਹੈ।ਉਨਾਂ ਨੇ ਕਿਹਾ ਕਿ ਹੁਣ ਇਹ ਤਿੰਨੋਂ ਡਾਕਟਰੀ ਦੇਖਰੇਖ ਹੇਠ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media