ਪਟਿਆਲਾ, 1 ਜੁਲਾਈ (ਪੰਜਾਬ ਪੋਸਟ ਬਿੳਰੋ) – ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ‘ਤੇ
ਆਧਾਰਿਤ ਵੀਡੀਓ ‘ਗੁਰ-ਸਿੱਖ’ ਕਰਨਲ ਐਮ.ਐਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰਲੀਜ਼ ਕੀਤੀ ਗਈ।ਦਿੱਲੀ ਦੀ ਮਿਊਜ਼ਿਜਕ ਕੰਪਨੀ ਜੀ.ਐਮ.ਆਈ ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ, ਡਿਵੋਸ਼ਨਲ ਮਿਊਜ਼ੀਕਲ ਪ੍ਰੋਜੈਕਟ ਨੂੰ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ।ਸੰਗੀਤ ਬਲਵਿੰਦਰ ਆਸੀ ਦਾ ਅਤੇ ਇਸ ਦੀ ਵਿਆਖਿਆ ਉਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ।ਭਾਈ ਕਾਹਨ ਸਿੰਘ ਨਾਭਾ ਦੇ ਵਾਰਿਸ ਮੇਜਰ ਏ.ਪੀ ਸਿੰਘ ਨੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦੀ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸੰਬੰਧਿਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇੱਕ ਪੁਸਤਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਡਾ. ਜਗਮੇਲ ਭਾਠੂਆਂ, ਐਂਕਰ ਈਮਨਪ੍ਰੀਤ ਅਤੇ ਡਾ. ਰਵਿੰਦਰ ਕੌਰ ਰਵੀ ਹਾਜ਼ਿਰ ਸਨ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media