ਬਠਿੰਡਾ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿੱਚ ਅੱਜ ਕੋਵਿਡ 19 ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ
ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦਿੱਤੀ ਹੈ।ਇਸ ਤੋਂ ਬਿਨਾਂ ਅੱਜ ਜ਼ਿਲੇ ਵਿਚ 4 ਜਣੇ ਕੋਵਿਡ ਨੂੰ ਮਾਤ ਦੇ ਕੇ ਠੀਕ ਹੋ ਕੇ ਹਸਪਤਾਲ ਤੋਂ ਘਰ ਵੀ ਪਰਤ ਗਏ ਹਨ।ਇਸ ਤਰਾਂ ਹੁਣ ਐਕਟਿਵ ਕੇਸ 35 ਰਹਿ ਗਏ ਹਨ।ਇਸ ਤੋਂ ਬਿਨਾਂ ਅੱਜ 300 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਪਾਜਿਟਿਵ ਆਏ ਕੇਸਾਂ ਵਿਚੋਂ 4 ਪਹਿਲਾਂ ਤੋਂ ਪਾਜ਼ਟਿਵ ਆਏ ਕੇਸਾਂ ਦੇ ਸੰਪਰਕਾਂ ਵਿਚੋਂ ਹਨ।ਜਦਕਿ ਦੋ ਦਾ ਦੂਜੇ ਰਾਜਾਂ ਦੀ ਯਾਤਰਾ ਦਾ ਪਿਛੋਕੜ ਹੈ ਅਤੇ 1 ਪ੍ਰੀ ਸਰਜਰੀ ਟੈਸਟ ਹੋਇਆ ਸੀ। ਇੰਨਾਂ ਵਿਚੋਂ 6 ਪੁਰਸ਼ ਅਤੇ ਇਕ ਔਰਤ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media